ਸਾਹਬੀ ਦਾਸੀਕੇ
ਸ਼ਾਹਕੋਟ: ਮਲਸੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਦੇ ਵਿਕਾਸ ਲਈ ਖਹਿਰਾ ਪਰਿਵਾਰ ਵੱਲੋਂ ਗੁਰਪਾਲ ਸਿੰਘ ‘ਪਾਲੀ’ ਅਤੇ ਉਹਨਾਂ ਦੇ ਵੱਡੇ ਭਰਾ ਐਨ.ਆਰ.ਆਈ. ਲਖਵਿੰਦਰ ਸਿੰਘ ਖਹਿਰਾ ਨੇ ਬੇਟੀ ਦੇ ਵਿਆਹ ਦੀ ਖੁਸ਼ੀ ਵਿੱਚ ਆਪਣੇ ਮਾਤਾ-ਪਿਤਾ ਦੇ ਨਾਂ ਤੇ 10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਸਕੂਲ ਦੇ ਪ੍ਰਿੰਸੀਪਲ ਹਰਜਿੰਦਰ ਕੌਰ ਨੂੰ ਭੇਟ ਕੀਤੀ।
ਇਸ ਮੌਕੇ ਮਾਸਟਰ ਕੁਲਦੀਪ ਕੁਮਾਰ ਸਚਦੇਵਾ ਨੇ ਕਿਹਾ ਖਹਿਰਾ ਪਰਿਵਾਰ ਨੇ ਹਮੇਸ਼ਾ ਹੀ ਸਕੂਲ ਦੇ ਵਿਕਾਸ ਲਈ ਅੱਗੇ ਹੋ ਕੇ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਕਿਹਾ ਕਿ ਸਕੂਲ ਨੂੰ ਦਾਨ ਦੇਣਾ ਸਭ ਤੋਂ ਵੱਡਾ ਦਾਨ ਹੈ। ਉਹਨਾਂ ਖਹਿਰਾ ਪਰਿਵਾਰ ਨੂੰ ਇਸ ਨੇਕ ਕਾਰਜ ਲਈ ਵਿਸ਼ੇਸ਼ ਵਧਾਈ ਦਿੱਤੀ। ਇਸ ਮੌਕੇ ਸਮਾਜ ਸੇਵਕ ਗੁਰਪਾਲ ਸਿੰਘ ‘ਪਾਲੀ’ ਨੇ ਭਰੋਸਾ ਦੁਆਇਆ ਗਿਆ ਕਿ ਆਉਣ ਵਲੇ ਸਮੇਂ ਵਿੱਚ ਵੀ ਉਹ ਸਕੂਲ ਦੇ ਵਿਕਾਸ ਲਈ ਹਰ ਤਰਾਂ ਨਾਲ ਮੱਦਦ ਕਰਦੇ ਰਹਿਣਗੇ। ਅੰਤ ਵਿੱਚ ਪ੍ਰਿੰਸੀਪਲ ਹਰਜਿੰਦਰ ਕੌਰ ਵੱਲੋਂ ਗੁਰਪਾਲ ਸਿੰਘ ‘ਪਾਲੀ’ ਅਤੇ ਉਹਨਾਂ ਦੇ ਭਰਾ ਲਖਵਿੰਦਰ ਸਿੰਘ ਖਹਿਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਭੂਸ਼ਣ ਵਸ਼ਸਿ਼ਟ, ਕੁਲਦੀਪ ਕਮਾਰ ਸਚਦੇਵਾ, ਪਵਨ ਕੁਮਾਰ, ਗੁਰਪਿੰਦਰ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ, ਮੋਹਿਤ ਪ੍ਰਤਾਪ, ਗੁਰਵਿੰਦਰਜੀਤ ਸਿੰਘ, ਮਨਜਿੰਦਰ ਸਿੰਘ, ਅਰਸ਼ਦੀਪ ਸਿੰਘ, ਚਮਨ ਲਾਲ, ਸੁਮਨਦੀਪ ਕੌਰ, ਲਖਵਿੰਦਰ ਕੌਰ, ਅੰਜੂ ਬਾਲਾ, ਬਬੀਤਾ ਗੁਪਤਾ, ਸ਼ਿਖਾ ਅਰੋੜਾ, ਅਮਨਦੀਪ ਕੌਰ, ਕੁਲਵਿੰਦਰ ਕੌਰ, ਭੁਪਿੰਦਰ ਕੌਰ ਆਦਿ ਹਾਜ਼ਰ ਸਨ।