* ਸਾਰੇ ਹੀ ਕੋਰੋਨਾ ਯੋਧਿਆਂ ਦੀ ਕੀਤੀ ਸ਼ਲਾਘਾ

ਫਗਵਾੜਾ ( ਡਾ ਰਮਨ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਕੁਲਦੀਪ ਭੱਟੀ ਅਤੇ ਜਿਲ•ਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਪਰਮਜੀਤ ਖਲਵਾੜਾ ਨੇ ਆਪਣੀ ਜਿੰਦਗੀ ਨੂੰ ਦਾਅ ਤੇ ਲਗਾ ਕੇ ਕੋਰੋਨਾ ਵਾਇਰਸ ਦੇ ਖਾਤਮੇ ਦੀ ਲੜਾਈ ਲੜ ਰਹੇ ਡਾਕਟਰੀ ਸਟਾਫ, ਸਫਾਈ ਕਰਮਚਾਰੀਆਂ, ਪੁਲਿਸ ਮੁਲਾਜਮਾ ਅਤੇ ਆਸਾ ਵਰਕਰਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਉਕਤ ਬਸਪਾ ਆਗੂਆਂ ਨੇ ਕਿਹਾ ਕਿ ਸਾਰੇ ਹੀ ਕੋਰੋਨਾ ਯੋਧਿਆਂ ਦਾ ਸਨਮਾਨ ਅਤੇ ਸਤਿਕਾਰ ਕਰਨਾ ਸਾਡਾ ਮੁਢਲਾ ਫਰਜ਼ ਹੈ। ਉਹਨਾਂ ਕਿਹਾ ਕਿ ਆਸਾ ਵਰਕਰ ਘਰ-ਘਰ ਜਾ ਕੇ ਕੋਰੋਨਾ ਮਰੀਜਾਂ ਦਾ ਪਤਾ ਲਗਾ ਰਹੀਆਂ ਹਨ ਅਤੇ ਲੋੜੀਂਦੀ ਜਾਣਕਾਰੀ ਪ੍ਰਸ਼ਾਸਨ ਤੱਕ ਪਹੁੰਚਾ ਰਹੀਆਂ ਹਨ ਪਰ ਅਫਸੋਸ ਕਿ ਸਰਕਾਰ ਵਲੋਂ ਆਸਾ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਉਹਨਾਂ ਸਿਹਤ ਵਿਭਾਗ ਤੋਂ ਆਸਾ ਵਰਕਰਾਂ ਨੂੰ ਪੱਕੇ ਕਰਨ ਦੀ ਮੰਗ ਦੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਸਫਾਈ ਸੇਵਕਾਂ ਨੂੰ ਵੀ ਤੁਰੰਤ ਪੱਕਾ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾਵੇ ਅਤੇ ਤਨਖਾਹਾਂ ਵਧਾਈਆਂ ਜਾਣ। ਇਸ ਮੌਕੇ ਸੀਨੀਅਰ ਆਗੂ ਤਰਸੇਮ ਚੁੰਬਰ, ਅਮਰਜੀਤ ਖੁੱਤਣ, ਪ੍ਰਨੀਸ਼ ਬੰਗਾ, ਗੋਰਾ ਚੱਕ ਪ੍ਰੇਮਾ, ਕਾਲਾ ਪ੍ਰਭਾਕਰ, ਸਤਨਾਮ ਬਿਰਹਾ, ਰਾਮ ਮੂਰਤੀ ਖੇੜਾ, ਚਰਨਜੀਤ ਚੱਕ ਹਕੀਮ, ਹਰਦਿਆਲ ਚਾਚੋਕੀ, ਅਮਰੀਕ ਪੰਡਵਾ, ਨਰਿੰਦਰ ਪੰਡਵਾ, ਦੇਸਰਾਜ ਸਾਬਕਾ ਬਲਾਕ ਸੰਮਤੀ ਮੈਂਬਰ, ਕੁਲਦੀਪ ਜਗਤਪੁਰ ਜੱਟਾਂ, ਬਿਸ਼ੰਭਰ ਭਬਿਆਣਾ, ਨਿਰਮਲ ਮਲਕਪੁਰ, ਹੈਪੀ ਕੌਲ, ਮਨੀ ਅੰਬੇਡਕਰ, ਮੁਖਤਿਆਰ ਮਹਿਮੀ, ਚਰਨਜੀਤ ਜੱਖੂ, ਅਰੁਣ ਸੁਮਨ, ਮੀਕਾ ਗੋਬਿੰਦਪੁਰਾ, ਗੁਰਮੀਤ ਸੁੰਨੜਾ ਆਦਿ ਹਾਜਰ ਸਨ।