ਨੂਰਮਹਿਲ 5 ਮਾਰਚ ( ਨਰਿੰਦਰ ਭੰਡਾਲ )

ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਵਲੋਂ ਪਿੰਡ ਬੁਰਜ ਹਸਨ ਵਿਖੇ ਤੇਜਬੀਜ ਫਸਲਾਂ ਦਾ ਖੇਤ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਡਾਕਟਰ ਕੁਲਦੀਪ ਸਿੰਘ ਐਸੋਸਿਏਟ ਡਾਇਰੈਕਟਰ ਕੇ ਵੀ ਨੂਰਮਹਿਲ ਨੇ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਹਨਾਂ ਨੇ ਕਿਸਾਨਾਂ ਅਤੇ ਕਿਸ਼ਾਨ ਬੀਬੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਚਲ ਰਹੇ ਸਿਖਲਾਈ ਕੋਰਸਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾਕਟਰ ਬਲਵੀਰ ( ਸਹਾਇਕ ਪ੍ਰਫੈਸਰ , ਬਾਗਬਾਨੀ ) ਨੇ ਸਬਜ਼ੀਆਂ ਅਤੇ ਫਲਾਂ ਦੀ ਕਾਸਤ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਘੇਰਲੂ ਬਗੀਚੀ ਲਗਾਉਣ ਲਈ ਪੇਰਿਰਤ ਕੀਤਾ। ਡਾਕਟਰ ਰਿਤੂ ਰਾਜ ( ਸਹਾਇਕ ਪ੍ਰਫੈਸਰ,ਪੌਦਾ ਸੁਰੱਖਿਆ ) ਵਲੋਂ ਕਿਸਾਨਾਂ ਨੂੰ ਬਾਰੇ ਜਾਣਕਾਰੀ ਦਿੱਤੀ। ਡਾਕਟਰ ਅਰਪਣਦੀਪ ਕੌਰ ( ਸਹਾਇਕ ਪ੍ਰਫੈਸਰ ਭੂਮੀ ਵਿਗਿਆਨ ) ਨੇ ਕਿਸਾਨਾਂ ਨੂੰ ਤੇਲਬੀਜ ਫ਼ਸਲਾਂ ਦੀ ਕਾਸ਼ਤ ਅਤੇ ਮੁੱਹਤਤਾ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਕਿਸਾਨਾਂ ਨੂੰ ਤੇਜਬੀਨ ਫ਼ਸਲਾਂ ਦੀ ਕਾਸ਼ਤ ਕਰਕੇ ਮਿਲਾਵਟ ਰਹਿਤ ਤੇਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤਕਰੀਬਨ ਇਲਾਕੇ ਦੀ 100 ਕਿਸ਼ਾਨ ਅਤੇ ਕਿਸ਼ਾਨ ਬੀਬੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।