ਨੂਰਮਹਿਲ 3 ਮਾਰਚ ( ਨਰਿੰਦਰ ਭੰਡਾਲ )

ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਵਿਖੇ ਪੀ.ਏ.ਯੂ ਲੁਧਿਆਣਾ ਦੇ ਸਕਿੱਲ ਡਿਵੈਲਪਮੈਟ ਸੈਂਟਰ ਵਲੋਂ ਉੱਦਮੀ ਪ੍ਰੌਗਰਾਮ ਦੇ ਤਹਿਤ 2 ਮਾਰਚ 2020 ਤੋਂ 6 ਮਾਰਚ 2020 ਤੱਕ ” ਫਡ ਪਰਿਜਰਵੇਸਣ ” ਦੀ ਟੇਰਨਿੰਗ ਲਗਾਈ ਜਾਂ ਰਹੀ ਹੈ। ਇਹ ਟੇਰਨਿੰਗ ਡਾ. ਕੰਚਨ ਸੰਧੂ ( ਏ.ਪੀ. ਕਮਿਉਨਿਟੀ ਸਾਂਇੰਸ ) ਦੀ ਤਕਨੀਕੀ ਅਗਵਾਈ ਹੇਠ ਲਗਾਈ ਜਾਂ ਰਹੀ ਹੈ। ਇਹ 5 ਦਿਨਾਂ ਦੀ ਟੇਰਨਿੰਗ ਅਨੁਸੂਚਿਤ ਜਾਤੀ ਦੇ ਵਿਕਾਸ ਲਈ ਲਗਾਈ ਜਾਂ ਰਹੀ ਹੈ ਅਤੇ 35 ਸਿੱਖਿਆ ਨੇ ਨਾਮ ਦਰਜ ਕਰਵਾਏ ਹਨ। ਇਹ ਟਰੇਨਿੰਗ ਸਿੱਖਿਅਕਾਂ ਨੂੰ ਹੱਥੀਂ ਕੰਮ ਕਰਕੇ ਲਿਖਣ ਅਤੇ ਕਿੱਤੇ ਸ਼ੁਰੂ ਕਰਨ ਦੇ ਮੰਤਵ ਨਾਲ ਯੋਜਨਾਬੱਧ ਕੀਤੀ ਗਈ ਹੈ। ਪੀ.ਏ.ਯੂ ਅਤੇ ਸੈਲਫ ਹੈਲਪ ਗੁਰੱਪ ਤੋਂ ਵੱਖ – ਵੱਖ ਮਾਹਿਰ ਅਨੇਕਾਂ ਉਤਪਾਦਨ ਅਤੇ ਇਹਨਾਂ ਨੂੰ ਬਣਾਉਣ ਦੀਆਂ ਵਿਧਿਆ ਬਾਰੇ ਦੱਸਣ ਲਈ ਆਮੂੰਤਹਿਤ ਕੀਤੇ ਗਏ। ਇਹ ਟੇਰਨਿੰਗ ਭੋਜਨ ਪ੍ਰੋਸੈਸਿੰਗ ਅਤੇ ਸੰਭਾਲ ਜਿਵੇ ਕਿ ਸਿਰਕਾਂ ਬਣਾਉਣਾ ਬੇਕਰੀ , ਆਚਾਰ , ਮੁਰੱਬੇ , ਚਟਨੀਆਂ , ਸੋਇਆ ਦੁੱਧ , ਟੋਫ , ਟਮਾਟਰ ਦੀ ਚਟਨੀ , ਟਮਾਟਰ ਦੀ ਪਿਊਰੀ ਅਤੇ ਸੱਦਾ ਤਿਆਰ ਕਰਨ ਬਾਰੇ ਲਗਾਈ ਜਾਂ ਰਹੀ ਹੈ।
ਵੱਖ – ਵੱਖ ਵਿਭਾਗਾਂ ਤੋਂ ਆਏ ਮਾਹਿਰ ਜਿਵੇ ਕਿ ਡਾਕਟਰ ਰਿਆੜ,ਡਾਕਟਰ ਲਵਲੀਸ਼ ਅਤੇ ਡਾਕਟਰ ਕਮਲਜੀਤ ਕੌਰ ( ਸਕਿੱਲ ਡਿਵੈਲਪਮੈਂਟ ਸੈਂਟਰ ) ,ਡਾਕਟਰ ਰੋਚਰ ਅਤੇ ਡਾਕਟਰ ਕਿਸ਼ਾਨੀ ( ਮਾਇਕਰੋਬਾਇਉਲੋਜ਼ੀ ਵਿਭਾਗ ) , ਡਾਕਟਰ ਸੁਖਪ੍ਰੀਤ ਕੌਰ ( ਫ਼ੂਡ ਸਾਇੰਸ ਅਤੇ ਤਕਨਾਲੋਜੀ ) , ਸ਼੍ਰੀਮਤੀ ਮਨਪ੍ਰੀਤ , ਸ਼੍ਰੀਮਤੀ ਸਰਬਜੀਤ ਕੌਰ ਗਿੱਲ ਅਤੇ ਸ਼੍ਰੀਮਤੀ ਸਰਬਜੀਤ ਕੌਰ , ਸੰਬੰਧਿਤ ਖੇਤਰ ਬਾਰੇ ਜਾਣਕਾਰੀ ਦੇਣਗੇ। ਇਸ ਟੇਰਨਿੰਗ ਨੂੰ ਸੰਯੁਕਤ ਬਣਾਉਣ ਅਤੇ ” ਫਾਰਮਰ ਟੂ ਫੋਕਸ ” ਸੰਕਲਪ ਨੂੰ ਪੂਰਾ ਕਰਨ ਲਈ ਵੱਖ – ਵੱਖ ਵਿਭਾਗ ਦੇ ਸਾਇੰਸਦਾਨ ਜਿਵੇ ਕਿ ਡਾਕਟਰ ਕੁਲਦੀਪ ਸਿੰਘ ( ਸਹਾਇਕ ਡਾਇਰੈਕਟਰ ) , ਡਾਕਟਰ ਕੰਚਨ ਸੰਧੂ , ਡਾਕਟਰ ਬਲਵੀਰ ਕੌਰ , ਡਾਕਟਰ ਰੋਹਿਤ ਗੁਪਤਾ , ਡਾਕਟਰ ਅਰਪਨ , ਡਾਕਟਰ ਰਿਤੂ ਅਤੇ ਡਾਕਟਰ ਬਲਜੀਤ ਸਿੱਖਿਅਕਾਂ ਸੰਬੰਧਿਤ ਖੇਤਰਾਂ ਬਾਰੇ ਜਾਗਰੁਕ ਕਰਨ ਲਈ ਭਾਸ਼ਣ ਦੇਣਗੇ।