ਨੂਰਮਹਿਲ 26 ਫਰਵਰੀ ( ਨਰਿੰਦਰ ਭੰਡਾਲ )

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਵਲੋਂ ਚਾਰਾ ਅਤੇ ਪਸ਼ੂ ਧਨ ਅਨੁਸੂਚਿਤ ਜਾਤੀਆਂ ਦੀ ਆਮਦਨ ਵਿਚ ਵਾਧੇ ਲਈ ਪਰੋਜੈਕਟ ਤਹਿਤ ਇਕ ਰੋਜਾ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਲਗਭਗ 60 ਲਾਭਪਾਤਰਾਂ ਨੇ ਹਿੱਸਾ ਲਿਆ। ਇਸ ਕੈਂਪ ਦੀ ਪ੍ਰਧਾਨਗੀ ਡਾ, ਕੁਲਦੀਪ ਸਿੰਘ ਐਸੋਸੀਏਟ ਡਾਇਰੈਕਟਰ ਕੇ,ਵੀ,ਕੇ ਜਲੰਧਰ ਨੇ ਕੀਤੀ। ਉਨ੍ਹਾਂ ਨੇ ਆਏ ਹੋਏ ਕਿਸਾਨਾਂ ਨਾਲ ਇਸ ਪ੍ਰੋਜੈਕਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਡਾ, ਰੋਹਿਤ ਗੁਪਤਾ ਸਹਾਇਕ ਪ੍ਰੌਫੈਸਰ ਪਸ਼ੂ ਪਾਲਣ ਨੇ ਪਸ਼ੂ ਧਨ ਨਾਲ ਸਬੰਧਿਤ ਸਹਾਇਕ ਧੰਦਿਆਂ ਬਾਰੇ ਵਿਸਥਾਰ ਨਾਲ ਦੱਸਿਆ, ਡਾ, ਬਲਵੀਰ ਕੌਰ ਸਹਾਇਕ ਪ੍ਰਫੈਸਰ ਬਾਗਬਾਨੀ ਨੇ ਕਿਸਾਨਾਂ ਨੂੰ ਘਰ ਦੀ ਸਬਜ਼ੀ ਆਪ ਉਗਾਉਣ ਲਈ ਉੱਤਸਾਹਿਕ ਕੀਤਾ। ਡਾ, ਅਰਪਨਦੀਪ ਕੌਰ ਸਹਾਇਕ ਪ੍ਰਫੈਸਰ ਭੂਮੀ ਵਿਗਿਆਨ ਨੇ ਤੇਲ ਬੀਜ ਫਸਲਾਂ ਦੇ ਉਤਪਾਦਨ ਬਾਰੇ ਜਾਣਕਰੀ ਸਾਂਝੀ ਕੀਤੀ। ਡਾ, ਕੰਚਨ ਸੰਧੂ ਸਹਾਇਕ ਪ੍ਰਫੈਸਰ ਗ੍ਰਹਿ ਵਿਗਿਆਨ ਨੇ ਕਿਸਾਨਾਂ ਨਾਲ ਸਿਹਤ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਆਖਿਰ ਵਿੱਚ ਆਏ ਹੋਏ ਕਿਸਾਨਾਂ ਨੂੰ ਸਬਜ਼ੀਆਂ ਦੇ ਬੀਜ ਦੀਆ ਕਿੱਟਾ ਅਤੇ ਪਨੀਰੀਆਂ ਦਿੱਤੀਆਂ ਗਈਆਂ ਤਾਂ ਜੋ ਉਹ ਇਨ੍ਹਾਂ ਬੀਜਾਂ ਰਾਹੀਂ ਘਰੇਲੂ ਪੱਧਰ ਤੇ ਸਬਜ਼ੀਆਂ ਦੀ ਪੈਦਾਵਾਰ ਕਰ ਸਕਣ।