ਕੁੰਦਰਾ ਫਗਵਾੜਾ (ਡਾ ਰਮਨ ) ਸਿਵਲ ਸਰਜਨ ਕਪੂਰਥਲਾ ਡਾ ਪਰਮਿੰਦਰ ਕੌਰ ਦੇ ਹੁਕਮਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਰਣਦੀਪ ਸਹੋਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਦੀ ਸੁੱਚਜੀ ਅਗਵਾਈ ਹੇਠ ਫਗਵਾੜਾ ਅਰਬਨ ਚ ਪੈਦੀ ਮਾਈਗ੍ਰੈਟਰੀ ਅਬਾਦੀ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ 27 ਜੂਨ ਤੋਂ ਮਾਈਗ੍ਰੈਟਰੀ ਪੱਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਅੈਸ ਐਮ ਓ ਡਾ ਕਮਲ ਕਿਸ਼ੋਰ ਨੇ ਮਾੲਈਗ੍ਰੈਟਰੀ ਪੱਲਸ ਪੋਲੀਓ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅੱਜ ੲਿੱਕ ਸਬ ਡਵੀਜ਼ਨ ਪੱਧਰੀ ਵਰਚੂਅਲ ਸਿਖਲਾਈ ਪ੍ਰੋਗਰਾਮ ਦੋਰਾਨ ਪੱਲਸ ਪੋਲੀਓ ਮੁਹਿੰਮ ਚ ਕੰਮ ਕਰਨ ਵਾਲੀਆ ਟੀਮਾ ਨੂੰ ਨਵੇ ਦਿਸ਼ਾ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ ੲਿਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਨੇ ਵਰਚੂਅਲ ਸਿਖਲਾਈ ਪ੍ਰੋਗਰਾਮ ਅਧੀਨ ਸਮੂਹ ਟੀਮਾ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ੲਿਸ ਵਾਰ ਮਾਈਗੈਟਰੀ ਪੱਲਸ ਪੋਲੀਓ ਮੁਹਿੰਮ ਲੲੀ ਸਿਖਲਾਈ ਵਧੇਰੇ ਮਹੱਤਵਪੂਰਨ ਹੈ ਕਿਉਂਕਿ ਕੋਵਿਡ 19 ਦੀ ਰੋਕਥਾਮ ਲਈ ਫੀਲਡ ਵਿੱਚ ਵਧੇਰੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਪਵੇਗੀ ੲਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਨਰੇਸ਼ ਕੁੰਦਰਾ ਨੋਡਲ ਅਫ਼ਸਰ ਪੱਲਸ ਪੋਲੀਓ ਨੇ ਦੱਸਿਆ ਕਿ ਸਬ ਡਵੀਜ਼ਨ ਫਗਵਾੜਾ ਵਿੱਖੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਸਿਹਤ ਵਿਭਾਗ ਵਲੋਂ 27 ਜੂਨ ਤੋਂ 29 ਜੂਨ ਤੱਕ ਮੁਹਿੰਮ ਚਲਾਈ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਮਾਈਗ੍ਰੈਟਰੀ ਪੱਲਸ ਪੋਲੀਓ ਮੁਹਿੰਮ ਦੋਰਾਨ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਬੱਚਿਆਂ ਨੂੰ ਘਰ ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ ਉਨ੍ਹਾਂ ਦੱਸਿਆ ਕਿ ੲਿਨ੍ਹਾਂ ਟੀਮਾ ਵਲੋਂ ਹਾੲੀ ਰਿਸਕ ਖੇਤਰਾਂ ਜਿਵੇਂ ਭੱਠਿਆ , ਝੂਗੀ ਝੋਪੜੀਆ , ਡੇਰਿਆ , ਇੱਠਾ ਦੇ ਭੱਠਿਆ , ਦੂਜੇ ਰਾਜਾ ਤੋ ਆਏ ਬੱਚਿਆਂ,ਉਸਾਰੀ ਅਤੇ ਹੋਰ ਸਥਾਨਾ ਨੂੰ ੲਿਸ ਤਿੰਨ ਦਿਨਾਂ ਮੁਹਿੰਮ ਦੋਰਾਨ ਕਵਰ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਮਾਈਗ੍ਰੈਟਰੀ ਪੱਲਸ ਪੋਲੀਓ ਮੁਹਿੰਮ ਦੋਰਾਨ ਕੋੲੀ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਝਾਂ ਨਹੀਂ ਰਹਿਣਾ ਚਾਹਿਦਾ ੲਿਸ ਮੌਕੇ ਕੋ- ਨੋਡਲ ਅਫ਼ਸਰ ਡਾ ਅੰਕੁਸ਼ ਅਗਰਵਾਲ , ਮੋਨੀਆ , ਸੋਨੀਆ , ਮਲਕੀਅਤ ਚੰਦ , ਹਰਵਿੰਦਰ , ਰਾਜੇਸ਼ , ਡਾ ਰਾਜੀਵ , ਰਾਜਵੰਤ ਕੌਰ , ੲੇਕਤਾ , ਆਦਿ ਮੌਜੂਦ ਸਨ