ਕੋਹੇਨੂਰ ਹੀਰਾ ਗੋਲਕੰਡੇ ਦਿਆਂ ਖਾਣਾ ਚੋਂ ਮਿਲਿਆ ਸੀ। ਇਹ ਸਭ ਤੋਂ ਪਹਿਲਾਂ ਸ਼ਾਹਜਹਾਨ ਕੋਲ ਆਇਆ ਇਸ ਤੋਂ ਹੁੰਦਾ ਹੋਇਆ ਔਰੰਗਜੇਬ ਕੋਲ ਆਇਆ। ਔਰੰਗਜੇਬ ਦੇ ਪਰਿਵਾਰ ਤੋਂ ਨਾਦਰਸ਼ਾਹ ਨੇ ਇਹ ਹੀਰਾ ਖੋਹ ਲਿਆ ਤੇ ਨਾਦਰਸ਼ਾਹ ਤੋਂ ਇਹ ਹੀਰਾ ਅਹਿਮਦਸ਼ਾਹ ਅਬਦਾਲੀ ਨੇ ਖੋਹ ਲਿਆ। ਅਹਿਮਦਸ਼ਾਹ ਅਬਦਾਲੀ ਨੇ ਇਹ ਹੀਰਾ ਆਪਣੇ ਪੁੱਤਰ ਸ਼ਾਹ ਸੁਜਾਂ ਨੂੰ ਦਿੱਤਾ ਜੋ ਉਸ ਦੀ ਗੱਦੀ ਦਾ ਹੱਕਦਾਰ ਸਮਝਿਆ ਜਾਂਦਾ ਸੀ। ਅਹਿਮਦਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਓਸ ਦੇ ਪੁੱਤਰਾਂ ਵਿੱਚ ਤਖਤ ਨੂੰ ਲੈ ਕੇ ਲੜਾਈ ਹੋਈ ਫ਼ਤਿਹ ਖਾਨ ਸ਼ਾਹ ਸੁਜਾ ਦੀ ਜਗਾ ਤਖਤ ਤੇ ਬੈਠਾ ।ਸ਼ਾਹ ਸੁਜਾ ਜਾਨ ਬਚਾ ਕੇ ਸ਼੍ਰੀਨਗਰ ਪੁੱਜਾ ਇਹ ਹੀਰਾ ਓਸ ਨੇ ਆਪਣੇ ਕੋਲ ਲਕੋ ਕੇ ਰੱਖ ਲਿਆ ਸੀ । ਜਦੋਂ ਸ਼੍ਰੀਨਗਰ ਦੇ ਰਾਜੇ ਜ਼ਬਾਰ ਖਾਨ ਨੂੰ ਜਦੋਂ ਪਤਾ ਲੱਗਾ ਕੇ ਦੁਨੀਆਂ ਦਾ ਕੀਮਤੀ ਹੀਰਾ ਇਸ ਕੋਲ ਹੈ ਤਾਂ ਓਸ ਨੇ ਸ਼ਾਹਸੁਜਾ ਨੂੰ ਸ਼ੇਰ ਗੜੀ ਵਿੱਚ ਕੈਦ ਕਰ ਲਿਆ ।ਇਹ ਘਟਨਾ 1817 ਦੀ ਹੈ।ਜਦੋਂ ਸ਼ਾਹ ਸੁਜਾ ਦੀ ਘਰਵਾਲੀ ਬਫਾ ਬੇਗਮ ਨੂੰ ਇਹ ਪਤਾ ਲੱਗਾ ਕਿ ਇਸ ਦੇ ਪਤੀ ਨੂੰ ਜ਼ਬਾਰ ਖਾਨ ਨੇ ਕੈਦ ਕਰ ਲਿਆ ਹੈ ਤਾਂ ਓਸ ਨੇ ਦੇਖਿਆ ਕਿ ਓਸ ਦੇ ਪਤੀ ਨੂੰ ਜੇਕਰ ਕੋਈ ਬਚਾ ਸਕਦਾ ਹੈ ਤਾਂ ਓਹ ਇਕੋ ਇੱਕ ਖਾਲਸਾ ਰਾਜ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਹਨ।

ਕੋਹੇਨੂਰ ਸਿੱਖ ਰਾਜ ਦੀ ਮਲਕੀਅਤ ਕ ਕਿਵੇਂ ਬਣਿਆ ( ਜੋ ਅੱਜ ਤੱਕ ਹੈ)

ਸ਼ਹਸੁਜਾ ਦੀ ਘਰਵਾਲੀ ਆਪਣੇ ਪਤੀ ਦੀ ਜਾਨ ਦੀ ਫਰਿਆਦ ਲਈ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਪੇਸ਼ ਹੋਈ ਤੇ ਇਕਰਾਰ ਕੀਤਾ ਕੇ ਜੇਕਰ ਮੇਰੇ ਪਤੀ ਨੂੰ ਸ਼੍ਰੀ ਨਗਰ ਦੇ ਕਿਲ੍ਹੇ ਸ਼ੇਰਗੜੀ ਕਿਲ੍ਹੇ ਵਿੱਚੋਂ ਤੂੰ ਸੀ ਅਜ਼ਾਦ ਕਰਵਾ ਦਿੰਦੇ ਹੋ ਤਾਂ ਮੈਂ ਤੁਹਾਨੂੰ ਕੋਹੇਨੂਰ ਹੀਰਾ ਦੇ ਦੇਵਾਂਗੀ।
ਏਸ ਇਕਰਾਰ ਤੇ ਮਹਾਰਾਜਾ ਰਣਜੀਤ ਸਿੰਘ ਸਰਦਾਰ ਖੜਕ ਸਿੰਘ , ਹਰੀ ਸਿੰਘ ਨਲੂਆ ,ਦੀਵਾਨ ਮੋਹਕਮ ਚੰਦ ਨੂੰ ਨਾਲ ਲੈ ਕੇ ਸ਼੍ਰੀਨਗਰ ਤੇ ਚੜ੍ਹਾਈ ਕੀਤੀ ਤੇ ਸ਼ਾਹਸੁਜਾ ਨੂੰ ਆਜ਼ਾਦ ਕਰਵਾ ਲਿਆ। ਏਸ ਲੜਾਈ ਵਿੱਚ ੩੦੦ ਸਿੱਖ ਸਹੀਦ ਹੋਏ ਜਿੱਥੇ ਇਹਨਾ ਸਿੱਖਾਂ ਦਾ ਸਸਕਾਰ ਹੋਇਆ ਓਥੇ ਅੱਜ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ।
ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਹਸੁਜਾ ਨੂੰ ਕਿਹਾ ਕਿ ਆਪਣੇ ਇਕਰਾਰ ਮੁਤਾਬਕ ਕੋਹੇਨੂਰ ਹੀਰਾ ਸਾਨੂੰ ਦੇ ਦਿਓ ਤਾਂ ਐਨਾ ਕੀਮਤੀ ਹੀਰਾ ਦੇਣ ਤੋਂ ਸ਼ਹਸੁਜਾਂ ਫੇਰ ਮੁਕਰ ਗਿਆ ।ਸ਼ੇਰੇ ਪੰਜਾਬ ਨੇ ਕਿਹਾ ਕਿ ਤੂੰ ਸੀ ਮੇਰੀ ਕੈਦ ਵਿੱਚ ਹੋ ਮੈੰ ਚਾਹਾਂ ਤਾਂ ਤੁਹਾਨੂੰ ਦੋਵਾਂ ਨੂੰ ਕੈਦ ਕਰਕੇ ਤਸੀਹੇ ਦੇ ਕੇ ਓਹ ਹੀਰਾ ਲੈ ਸਕਦਾ ਹਾਂ ਪਰ ਮੈ ਗੁਰੂ ਦਾ ਸਿੰਘ ਹਾ ਤੇਰੀ ਮਜਬੂਰੀ ਦਾ ਫਾਇਦਾ ਨਹੀਂ ਚੱਕਾਂਗਾ ਤੂੰ ਦੱਸ ਇਹ ਹੀਰਾ ਖਾਲਸਾ ਸਰਕਾਰ ਨੂੰ ਕਿੰਨੇ ਦਾ ਵੇਚਣਾ ਹੈ ।ਏਸ ਤੇ 2 ਲੱਖ ਮੋਹਰਾਂ ਕੋਹੇਨੂਰ ਹੀਰੇ ਦਾ ਮੁੱਲ ਪਿਆ ਜਿਸ ਨੂੰ ਤਾਰ ਕੇ ਕੋਹਿਨੂਰ ਹੀਰਾ ਖਾਲਸਾ ਰਾਜ ਦਾ ਹਿੱਸਾ ਬਣਾਇਆ ਗਿਆ। ਬਾਅਦ ਵਿੱਚ ਕੋਹੇਨੂਰ ਹੀਰਾ ਮਹਾਰਾਜਾ ਦਲੀਪ ਸਿੰਘ ਤੋਂ ਧੋਖੇ ਨਾਲ ਖੋ ਲਿਆ ਗਿਆ ਤੇ ਅੱਜ ਓਸ ਦੇ ਛੇ ਟੁਕੜੇ ਕਰ ਦਿੱਤੇ ਗਏ ਹਨ ਤੇ ਇਕ ਇੰਗਲੈਂਡ ਦੀ ਮਹਾਂਰਾਣੀ ਦੇ ਤਾਜ਼ ਦਾ ਹਿੱਸਾ ਹੈ…..