Home Punjabi-News ਕੋਵਿਡ 19 ਵੈਕਸੀਨ ਟੀਕਾਕਰਨ ੲਿੱਕ ਵਿਸ਼ਵਾਸ ਦਾ ਨਾਂਅ ; ਬੀਬੀ ਸਰਬਜੀਤ ਕੌਰ...

ਕੋਵਿਡ 19 ਵੈਕਸੀਨ ਟੀਕਾਕਰਨ ੲਿੱਕ ਵਿਸ਼ਵਾਸ ਦਾ ਨਾਂਅ ; ਬੀਬੀ ਸਰਬਜੀਤ ਕੌਰ ਸਾਬਕਾ ਕੌਂਸਲਰ ਕਰੋਨਾ ਨੂੰ ਠੱਲ੍ਹ ਪਾਉਣ ਲਈ ਵੈਕਸੀਨੇਸ਼ਨ ਲਗਵਾਉਣੀ ਹਰੇਕ ਲੲੀ ਜਰੂਰੀ

ਫਗਵਾੜਾ (ਡਾ ਰਮਨ ) ਸਿਵਲ ਸਰਜਨ ਕਪੂਰਥਲਾ ਡਾ ਸੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਨੇ ਕਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ ਮਿਸ਼ਨ ਫਤਿਹ ਦੀ ਪ੍ਰਾਪਤੀ ਲਈ ਕੋਵਿਡ ਰੋਕੋ ਤੀਬਰ ਟੀਕਾਕਰਨ ਮੁੰਹਿਮ ਛੇੜ ਦਿੱਤੀ ਹੈ ਅਤੇ ੲਿਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਅਤੇ ਪੀ ਐਚ ਸੀ ਪਾਛਟ ਅੈਸ ਐਮ ਓ ਡਾ ਮਨਜੀਤ ਸਿੰਘ ਸੋਢੀ ਦੀ ਯੋਗ ਅਗਵਾਈ ਹੇਠ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਵਾਰਡ ਨੰਬਰ 40 ਮੁੱਹਲਾ ਪ੍ਰੀਤ ਨਗਰ ਵਿੱਖੇ ਸਿਹਤ ਕਰਮਚਾਰੀ ਵਲੋਂ ਬੀਬੀ ਸਰਬਜੀਤ ਕੌਰ ਸਾਬਕਾ ਕੌਂਸਲਰ ਦੀ ਸੁੱਚਜੀ ਦੇਖਰੇਖ ਹੇਠ ਕਰੋਨਾ ਮਹਾਂਮਾਰੀ ਦੀ ਰੋਕਥਾਮ ਸਬੰਧੀ ਟੀਕਾਕਰਨ ਕੈਂਪ ਲਗਾਇਆ ਗਿਆ ੲਿਸ ਸਬੰਧੀ ਡਾ ਮਨਜੀਤ ਸਿੰਘ ਸੋਢੀ ਨੇ ਦੱਸਿਆ ਕਿ ਕੲੀ ਵਿਆਕਤੀ ਕਰੋਨਾ ਵੈਕਸੀਨ ਲਗਵਾਉਣ ਤੋਂ ਦੁਚਿੱਤੀ ਵਿੱਚ ਹਨ ਪਰ ੲਿਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਬੇਫਿਕਰ ਹੋ ਕੇ ਹਰ ਵਿਅਕਤੀ ਨੂੰ ਅਪਣੀ ਜੁੰਮੇਵਾਰੀ ਨਿਭਾਉਦਿਆ ਪੂਰੇ ਪਰਿਵਾਰ ਨੂੰ ਕਰੋਨਾ ਤੋਂ ਸੁੱਰਖਿਅਤ ਰੱਖਣ ਲਈ ੲਿਹ ਟੀਕਾ ਲਗਵਾ ਲੈਣਾ ਚਾਹੀਦਾ ਹੈ ਉਂਝ ਉਨ੍ਹਾਂ ਦੱਸਿਆ ਕਿ ਕੁੱਝ ਕੁ ਵਿਅਕਤੀਆਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਹਲਕਾ ਬੁਖਾਰ ਸਿਰਦਰਦ ਜਾ ਅਜੀਬ ਜਿਹੀ ਸਰੀਰਕ ਹਰਕਤ ਮਹਿਸੂਸ ਹੁੰਦੀ ਹੈ ਪਰ ੲਿਹ ਕੁਦਰਤੀ ਹੈ ਜਿਸ ਤੋਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਉਨ੍ਹਾਂ ਕਿਹਾ ਕਿ ਆਓ ਆਪਾਂ ਸਾਰੇ ਯਕੀਨੀ ਬਣਾਈਏ ਕਿ ਹਰੇਕ ਯੋਗ ਵਿਆਕਤੀ ੲਿਹ ਟੀਕਾ ਲਗਵਾਏ ਉਨ੍ਹਾਂ ਸਾਰਿਆ ਯੋਗ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਦੀ ਅਪੀਲ ਕੀਤੀ ਬੀਬੀ ਸਰਬਜੀਤ ਕੌਰ ਸਾਬਕਾ ਕੌਂਸਲਰ ਨੇ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਅਤੇ ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਸਿਰਜਣ ਲਈ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੱਹਤਵਪੂਰਨ ਭੂਮਿਕਾ ਨਿ਼ਭਾ ਰਹੇ ਹਨ ਅਤੇ ਸਿਹਤ ਵਿਭਾਗ ਦੀਆ ੲਿਨ੍ਹਾਂ ਕੋਸ਼ਿਸ਼ਾਂ ਵਿੱਚ ਲੋਕਾ ਨੂੰ ਅਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ੲਿਸ ਮੌਕੇ ੲੇ ਐਨ ਐਮ ਪ੍ਰੋਮਿਲਾ ਦੇਵੀ , ਮਨਪ੍ਰੀਤ ਕੌਰ ਸੀ ਐਚ ਓ , ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੁੱਹਲਾ ਪ੍ਰੀਤ ਨਗਰ ਪ੍ਰਧਾਨ ਗੁਰਮੀਤ ਸਿੰਘ, ਪ੍ਰੀਤਮ ਸਿੰਘ , ਗੁਰਚਰਨ ਦਾਸ ਗੁਰੂ , ਪਲਵਿੰਦਰ ਸਿੰਘ , ਜਸਵਿੰਦਰ ਸਿੰਘ ਭਗਤਪੁਰਾ , ਰਾਮ ਸਰੂਪ , ਵਿਜੇ ਗੂਰੂ , ਰਾਜ ਰਾਣੀ , ਅਮਨਦੀਪ ਸਿੰਘ ਮੰਨਾ , ਸੋਨੂੰ ਲੱਛਮੀ , ਕਮਲਜੀਤ ਆਦਿ ਮੌਜੂਦ ਸਨ ੲਿਸ ਮੋਕੇ 100 ਦੇ ਕਰੀਬ ਲੋਕਾ ਨੂੰ ਕੋਵਿਡ ਰੋਕੋ (ਕਰੋਨਾ ਮਹਾਂਮਾਰੀ) ਦੀ ਰੋਕਥਾਮ ਲਈ ਟੀਕੇ ਲਗਾੲੇ ਗੲੇ