* ਮਹਿੰਦਰ ਮਾਧੋਪੁਰੀ ਨੇ ਸ਼ਾਮ ਪੰਡੋਰੀ ਦੇ ਉਪਰਾਲੇ ਦੀ ਕੀਤੀ ਸ਼ਲਾਘਾ

ਫਗਵਾੜਾ (ਡਾ ਰਮਨ) ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬਖਤੜੀ ਵਾਲਾ ਅਤੇ ਰਾਸ਼ਟਰੀ ਉੁਪ ਪ੍ਰਧਾਨ ਮਹਿੰਦਰ ਮਾਧੋਪੁਰੀ ਨੇ ਦੱਸਿਆ ਕਿ ਪੰਜਾਬੀ ਗਾਇਕ ਅਤੇ ਸਮਾਜ ਸੇਵੀ ਸ਼ਾਮ ਪੰਡੋਰੀ ਕੈਨੇਡਾ ਵਲੋਂ ਲੋੜਵੰਦ ਕਲਾਕਾਰ ਭਾਈਚਾਰੇ ਦੀ ਆਰਥਕ ਮੱਦਦ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਕੋਰੋਨਾ ਮਹਾਮਾਰੀ ਦੌਰਾਨ ਸੰਗੀਤ ਜਗਤ ਨਾਲ ਜੁੜੇ ਪਰਿਵਾਰਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ। ਮਹਿੰਦਰ ਮਾਧੋਪੁਰੀ ਨੇ ਦੱਸਿਆ ਕਿ ਜਦੋਂ ਵੀ ਸ਼ਾਮ ਪੰਡੋਰੀ ਨੂੰ ਬੇਨਤੀ ਕੀਤੀ ਹੈ ਉਨ੍ਹਾਂ ਨੇ ਤੁਰੰਤ ਸਹਾਇਤਾ ਭੇਜੀ ਹੈ ਜੋ ਕਿ ਮਨੁੱਖਤਾ ਦੀ ਬਹੁਤ ਵੱਡੀ ਤੇ ਸ਼ਲਾਘਾਯੋਗ ਸੇਵਾ ਹੈ। ਪੰਜਾਬ ਵਿੱਚ ਜਿਨੀਆਂ ਵੀ ਕਲਾਕਾਰ ਭਾਈਚਾਰੇ ਨਾਲ ਜੁੜੀਆਂ ਕਮੇਟੀਆਂ ਹਨ ਉਹਨਾਂ ਸਾਰੀਆਂ ਕਮੇਟੀਆਂ ਨੂੰ ਸ਼ਾਮ ਪੰਡੋਰੀ ਆਰਥਿਕ ਮਦਦ ਦੇ ਰਹੇ ਹਨ। ਉਹਨਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪੰਜਾਬੀ ਗਾਇਕ ਸ਼ਾਮ ਪੰਡੋਰੀ ਕੈਨੇਡਾ ਨੂੰ ਹਮੇਸ਼ਾ ਚੜ•ਦੀ ਕਲਾ ਵਿਚ ਰੱਖੇ ਤੇ ਉਹਨਾਂ ਦਾ ਪਰਿਵਾਰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤਾਂ ਜੋ ਉਹ ਇਸੇ ਤਰ੍ਹਾਂ ਹੀ ਕਲਾਕਾਰ ਭਾਈਚਾਰੇ ਨਾਲ ਜੁੜੇ ਭੈਣਾਂ ਤੇ ਵੀਰਾਂ ਦੀ ਮੱਦਦ ਕਰਦੇ ਰਹਿਣ। ਇਸ ਮੌਕੇ ਮੰਚ ਦੇ ਸਰਪ੍ਰਸਤ ਰਾਣਾ ਲਹਿਰੀ, ਚੇਅਰਮੈਨ ਜੀਤ ਮਨਜੀਤ, ਸੀਨੀਅਰ ਵਾਈਸ ਪ੍ਰਧਾਨ ਪ੍ਰੀਤ ਬਲਿਹਾਰ, ਵਾਈਸ ਚੇਅਰਮੈਨ ਰਾਜਪ੍ਰੀਤ ਚਮਕ, ਵਾਈਸ ਪ੍ਰਧਾਨ ਮਨੋਹਰ ਸਿਤਾਰਾ, ਜਨਰਲ ਸਕੱਤਰ ਦਵਿੰਦਰ ਹੰਸ, ਕੈਸ਼ੀਅਰ ਦੀਪ ਮਾਧੋਪੁਰੀ ਐਨ.ਆਰ.ਆਈ. ਵਿੰਗ, ਸਲਾਹਕਾਰ ਰਾਣਾ ਰਾਣੀਪੁਰੀਆ, ਸਲਾਹਕਾਰ ਗੁਰਮੁਖ ਮਾਨਾਵਾਲੀ, ਭਿੰਦਾ ਬ੍ਰਹਮਪੁਰੀ, ਮੁਖਤਿਆਰ ਸਿੰਘ, ਕੁਲਦੀਪ ਚੰਦ ਢੋਲੀ ਤੋਂ ਇਲਾਵਾ ਬੀਬੀ ਕੰਵਲਜੀਤ ਕਮਲ, ਲਾਲੀ ਮੱਲ, ਹਰਭਜਨ ਸਿੰਘ ਬਕਾਪੁਰੀ, ਮਦਨ ਬੰਗੜ, ਗੁਰਮੇਲ ਸਿੰਘ ਆਦਿ ਹਾਜਰ ਸ