ਫਗਵਾੜਾ (ਡਾ ਰਮਨ ) ਵਾਰਡ ਨੰਬਰ 41 ਅਧੀਨ ਆਉਂਦੇ ੲਿਲਾਕੇ ਮੁੱਹਲਾ ਭਗਤਪੁਰਾ ਵਿੱਖੇ ਕਰੋਨਾ ਲਾਗ ਦੇ ਵੱਧ ਰਹੇ ਕੇਸਾ ਦੇ ਮੱਦੇਨਜ਼ਰ ੲਿਸ ੲਿਲਾਕੇ ਨੂੰ ਮਾਈਕਰੋਕੰਨਟੈਨਮੈਟ ਜੋਨ ਘੋਸ਼ਿਤ ਕੀਤਾ ਗਿਆ ਹੈ ਜਿਸ ਦੇ ਮੱਦੇਨਜਰ ਪੁਲਸ ਵਲੋਂ ੲਿਲਾਕੇ ਦੀਆ ਗਲੀਆ ਦੇ ਬਾਹਰ ਬੈਰੀਕੇਟ ਲਗਾ ੲਿਸ ਨੂੰ ਬੰਦ ਕੀਤਾ ਗਿਆ ੲਿਸ ਮੌਕੇ ਮੋਕੇ ਤੇ ਮੋਜੂਦ ਪੀ ਸੀ ਆਰ ਦੇ ਇੰਚਾਰਜ ਸ਼ਵਿੰਦਰ ਸਿੰਘ ਭੱਟੀ ਨੇ ਆਖਿਆ ਕਿ ਕੋਵਿਡ 19 ਦੀ ਦੂਜੀ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਘਰ ਵਿੱਚ ਰਹਿਣ ਨੂੰ ਤਰਜੀਹ ਦਿੱਤੀ ਜਾਵੇ ਤਾ ਜੋ ਕਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ ਉਨ੍ਹਾਂ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਲੋਕ ਪੁਲਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਅਤੇ ਸਰਕਾਰ ਵਲੋਂ ਜਾਰੀ ਕੀਤੀਆ ਹਦਾੲਿਤਾਂ ਦੀ ਪਾਲਣਾ ਕਰਨ ਇਸੇ ਵਿੱਚ ਸਾਰਿਆ ਦਾ ਭਲਾ ਹੈ ਉਨ੍ਹਾਂ ੲਿਹ ਵੀ ਕਿਹਾ ਕਿ ਕੲੀ ਲੋਕ ਬਿਨਾ ਕਿਸੇ ਖਾਸ ਲੋੜ ਜਾ ਕੰਮ ਦੇ ਬਾਜਾਰਾ ਵਿੱਚ ਹੋਰ ਥਾੲੀਂ ਢਾਣੀਆਂ ਬਣਾ ਘੁੰਮਦੇ ਹਨ ਜੋ ਬਹੁਤ ਗਲਤ ਰੁਝਾਨ ਹੈ ਉਹ ੲਿਸ ਤੋਂ ਬਾਜ ਆ ਜਾਣ