ਫਗਵਾੜਾ (ਡਾ ਰਮਨ )

ਆਰ ਆਈ ਈ ਟੀ ਫਗਵਾੜਾ ਦੇ ਚੈਅਰਪਰਸਨ ਮੈਡਮ ਮਨਪ੍ਰੀਤ ਕੌਰ ਭੋਗਲ ਨੇ ੲਿੱਕ ਵਿਸ਼ੇਸ਼ ਭੇਟ ਵਾਰਤਾ ਦੋਰਾਨ ਕਿਹਾਂ ਕਿ ਕੋਵਿਡ 19 ਚੱਲਦਿਆਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਹੀ ਹੋਵੇਗਾ ੲਿਸ ਗੱਲ ਦੀ ਪੁਸ਼ਟੀ ਕਰਦਿਆ ਡਾਇਰੈਕਟਰ ਡਾ ਵਿਓਮਾ ਭੋਗਲ ਢੱਟ ਨੇ ਕਿਹਾ ਕਿ ਕੋਵਿਡ 19 ਦੇ ਚੱਲਦਿਆਂ ਕਰਫਿਊ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ ਦੀ ਪੜ੍ਹਾਈ ਘਰ ਬੈਠੇ ਆਨਲਾਈਨ ਸਿਸਟਮ ਰਾਹੀ ਕਰਾਉਣ ਦਾ ਪਿਛਲੇ ਮਹੀਨੇ ਪ੍ਰਬੰਧ ਕੀਤਾ ਗਿਆ ਸੀ ਉਨ੍ਹਾਂ ਨੇ ਕਿਹਾ ਕਿ ੲਿਸ ਉਦੇਸ਼ ਦੀ ਪ੍ਰਾਪਤੀ ਲਈ ਵਿਦਿਆਰਥੀਆਂ ਦੇ ਵੱਟ ਅੱਪ ਗਰੁੱਪ ਬਣਾੲੇ ਗੲੇ ਸਨ ਜਿਨ੍ਹਾਂ ਵਿੱਚ ਕਾਲਜ ਸਟਾਫ ਵਲੋਂ ਰੋਜ਼ਾਨਾ ਸਲੈਵਸ ਨਾਲ ਸਬੰਧਤ ਯੂ ਟਿਊਬ ਵੀਡੀਓ , ਅਤੇ ਹੱਥ ਲਿਖਤ ਨੋਟਿਸ ਪੀ ਡੀ ਐਫ ਫਾੲੀਲਾਂ ਬਣਾ ਕੇ ਭੇਜੇ ਜਾਂਦੇ ਹਨ ਅਤੇ ਯੂਮ ਐਪ , ਗੂਗਲ ਕਲਾਸਾਂ ਆਦਿ ਸੋਫਟਵੈਅਰ ਨਾਲ ਵਿਡੀਉ ਕਾਨਫਰੰਸ ਰਾਹੀ ਲੈਕਚਰ ਵੀ ਲਗਾੲੇ ਜਾਂਦੇ ਹਨ , ਉਨ੍ਹਾਂ ਨੇ ਕਿਹਾ ਕਿ ੲਿਸ ਤਰ੍ਹਾਂ ਵਿਦਿਆਰਥੀਆਂ ਕਾਲਜ ਸਟਾਫ ਦੇ ਸੰਪਰਕ ਵਿੱਚ ਰਹਿ ਕੇ ਅਪਣੀ ਪੜ੍ਹਾੲੀ ਕਰ ਰਹੇ ਹਨ ਪ੍ਰਿੰਸੀਪਲ ਡਾ ਨਵੀਨ ਢਿੱਲੋਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ