ਨੂਰਮਹਿਲ 2 ਅਪ੍ਰੈਲ ( ਨਰਿੰਦਰ ਭੰਡਾਲ ) ਅੱਜ ਨੂਰਮਹਿਲ ਦੇ ਪੁਰਾਣਾ ਬੱਸ ਅੱਡਾ ਵਿਖੇ ਡੀ.ਐਸ.ਪੀ ਵਤਸਲਾ ਗੁਪਤਾ ਨੇ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕੇ ਨੂਰਮਹਿਲ ਦੇ ਪੱਤਰਕਾਰਾਂ ਅਤੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨਾਲ ਸੁਖਵਿੰਦਰ ਸਿੰਘ ਐਸ.ਪੀ. ਡੀ ਦਿਹਾਤੀ ਜ਼ਿਲ੍ਹਾ ਜਲੰਧਰ , ਕੁਲਵਿੰਦਰ ਸਿੰਘ ਰਿਆੜ ਡੀ.ਐੱਸ.ਪੀ , ਪਰਗਣ ਸਿੰਘ ਨਾਇਬ ਤਹਿਸੀਲਦਾਰ ਨੂਰਮਹਿਲ , ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ ਅਤੇ ਸ਼ਿਵ ਕੁਮਾਰ ਇੰਸਪੈਕਟਰ ਸੀ.ਆਈ.ਏ ਸਟਾਫ ਦਿਹਾਤੀ ਜਲੰਧਰ ਹਾਜ਼ਰ ਸਨ। ਇਸ ਮੌਕੇ ਸੁਖਵਿੰਦਰ ਸਿੰਘ ਐਸ.ਪੀ .ਡੀ ਦਿਹਾਤੀ ਜ਼ਿਲ੍ਹਾ ਜਲੰਧਰ ਨੇ ਕਿਹਾ ਕਿ ਕਰਫਿਊ ਸੰਬੰਧੀ ਜੋ ਵੀ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਜੋ ਵੀ ਵਿਅਕਤੀ ਘਰੋਂ ਬਾਹਰ ਨਿੱਕਲਦਾ ਹੈ ਇਸ ਦਾ ਮਤਲੱਬ ਹੈ ਕਿ ਉਹ ਕੋਰੋਨਾ ਵਰਗੀ ਨਾਂ ਮੁਰਾਦ ਬਿਮਾਰੀ ਨੂੰ ਆਪ ਸੱਦਾ ਦੇ ਰਿਹਾ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ ਵਤਸਲਾ ਗੁਪਤਾ ਨਕੋਦਰ ਨੇ ਲੋੜ ਵੰਦਾ ਨੂੰ ਰਾਸ਼ਨ ਵੰਡਣ ਵਾਲਿਆਂ ਸੰਸਥਾਵਾ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਉਹ ਸਿਰਫ ਚਾਰ ਵਿਅਕਤੀ ਹੀ ਰਾਸ਼ਨ ਵੰਡਣ ਲਈ ਥਾਣਾ ਮੁੱਖੀ ਕਰਫਿਊ ਪਾਸ ਲੈ ਕੇ ਹੀ ਰਾਸ਼ਨ ਵੰਡ ਸਕਦੇ ਹਨ। ਜੇਕਰ ਇਸ ਮੌਕੇ ਤੇ ਕੋਈ ਭੀੜ ਜਮਾਂ ਕਰਦਾ ਹੈ ਤਾਂ ਉਸ ਖਿਲਾਫ ਪਰਚਾ ਦਰਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਸ ਬਿਮਾਰੀ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਅਤੇ ਜੋ ਵੀ ਵਿਅਕਤੀ ਕਰਫਿਊ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।