ਸੁਲਤਾਨਪੁਰ ਲੋਧੀ (ਮਲਕੀਤ ਕੌਰ ) ਕੋਰੋਨਾ ਵਾਇਰਸ ਬਹੁਤ ਭਿਆਨਕ ਬਿਮਾਰੀ ਹੈ ਜਿਹੜੀ ਕਿ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਫ਼ੈਲ ਚੁੱਕੀ ਹੈ ਇਸ ਦਾ ਅਜੇ ਤੱਕ ਠੋਸ ਇਲਾਜ ਨਹੀਂ ਮਿਲ ਸਕਿਆ ਅਤੇ ਹਜ਼ਾਰਾਂ ਲੋਕ ਹੁਣ ਤੱਕ ਮਰ ਚੁੱਕੇ ਹਨ ਸਾਡੇ ਮਾਨ ਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਭਿਆਨਕ ਰੋਗ ਦੇ ਬਚਾਅ ਲਈ ਸਾਰੇ ਭਾਰਤ ਵਿੱਚ ਲਾਕ ਡਾਊਨ ਕਰਕੇ ਜਨਤਾ ਨੂੰ 21 ਦਿਨ ਘਰਾਂ ਵਿੱਚੋਂ ਬਾਹਰ ਨਾ ਜਾਣ ਦੇ ਹੁਕਮ ਕੀਤੇ ਹਨ ਤਾਂ ਜੋ ਇਸ ਭਿਆਨਕ ਰੋਗ ਨੂੰ ਖ਼ਤਮ ਕੀਤਾ ਜਾ ਸਕੇ ਇੱਥੋਂ ਤੱਕ ਕਿ ਮਾਨਯੋਗ ਮੁੱਖ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਕਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਵਿੱਚ ਪੂਰਨ ਕਰਫਿਊ ਲਗਾ ਕਿ ਕੋਰੋਨਾ ਸੰਕਟ ਦੇ ਖ਼ਾਤਮੇ ਲਈ ਜਨਤਾ ਨੂੰ ਅਪੀਲ ਕੀਤੀ ਅਤੇ ਹਰ ਪਰਿਵਾਰ ਨੂੰ ਆਪਣੇ ਘਰ ਵਿੱਚੋਂ ਬਾਹਰ ਨਾ ਜਾਣ ਦੇ ਉਪਦੇਸ਼ ਦਿੱਤੇ ਹਨ ਇਹ ਸ਼ਬਦ ਪਿਆਰਾ ਸਿੰਘ ਜੈਨਪੁਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ ਜੈਨਪੁਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਇਸ ਔਖੀ ਘੜੀ ਵਿੱਚ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ 21ਦਿਨ ਤੱਕ ਬਿਲਕੁਲ ਘਰਾਂ ਵਿੱਚੋਂ ਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਕਿਹਾ ਕਿ ਸਾਨੂੰ ਉਨ੍ਹਾਂ ਡਾਕਟਰ , ਨਰਸਾਂ ਅਤੇ ਪੁਲਿਸ ਪ੍ਰਸ਼ਾਸਨ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਜਿਹੜੇ ਇਸ ਭਿਆਨਕ ਬਿਮਾਰੀ ਨਾਲ ਦਿਨ ਰਾਤ ਇਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਜੁਟੇ ਹੋਏ ਹਨ। ਜੈਨਪੁਰੀ ਨੇ ਕੇਂਦਰ ਸਰਕਾਰ ਦਾ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸ ਵੱਲੋਂ ਇੱਕ ਲੱਖ 70 ਹਜ਼ਾਰ ਕਰੋੜ ਪੈਕੇਜ ਦਾ ਐਲਾਨ ਵੱਡੀ ਰਾਹਤ ਫੰਡ ਦੇ ਕੇ ਡਾਕਟਰਾ ਨਰਸਾਂ ਦਾ 50 ਲੱਖ ਦਾ ਬੀਮਾ ਕਿਸਾਨਾ ਦੇ ਖਾਤਿਆਂ ਵਿੱਚ 2 ਹਜ਼ਾਰ ਰੁਪਏ ਦੀ ਕਿਸ਼ਤ ਗਰੀਬਾਂ ਨੂੰ ਤਿੰਨ ਮਹੀਨੇ ਮੁਫ਼ਤ ਅਨਾਜ ਘਰ ਘਰ ਜਾ ਕੇ ਦੇਣਾ ਅਤੇ ਤਿੰਨ ਮਹੀਨੇ ਗਰੀਬਾਂ ਲਈ ਗੈਸ ਸਿਲੰਡਰ ਫ੍ਰੀ ਆਦਿ ਦਾ ਐਲਾਨ ਕਰਕੇ ਸ਼ਲਾਘਾ ਯੋਗ ਕੰਮ ਕੀਤਾ ਹੈ ।