ਸਾਹਬੀ ਦਾਸੀਕੇ ਸ਼ਾਹਕੋਟੀ 7340722856

ਅੱਜ ਸ਼ਾਹਕੋਟ ਦੇ ਸਾਰਕਾਰੀ ਹਸਪਤਾਲ ਦੇ ਕੋਰੋਨਾ ਦੇ ਖਿਲਾਫ ਜਾਰੀ ਲੜਾਈ ਵਿੱਚ ਲਗਾਤਾਰ ਡਟੇ ਹੋਏ ਸਿਹਤ ਮੁਲਾਜਮਾਂ ਨੂੰ ਪ੍ਰਸ਼ਾਸਨ ਵੱਲੋਂ ਸਨਮਾਨਤ ਕੀਤਾ ਗਿਆ ਹੈ। ਸੁਤੰਤਰਤਾ ਦਿਹਾੜੇ ਮੌਕੇ ਐਸਡੀਐਮ ਸ਼ਾਹਕੋਟ ਵੱਲੋਂ ਸਿਹਤ ਕਾਮਿਆਂ ਦੇ ਨਾਮ ਇਹ ਸਨਮਾਨ ਪੱਤਰ ਜਾਰੀ ਕੀਤੇ ਗਏ ਸਨ। ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਮੰਗਲਵਾਰ ਨੂੰ ਪੂਰੀ ਟੀਮ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਸਨਮਾਨਤ ਕੀਤੇ ਜਾਣ ਵਾਲਿਆਂ ਵਿੱਚ ਡਾ. ਮਨਪ੍ਰੀਤ ਸਿੰਘ ਡਾ. ਧੀਰਜ ਕੁਮਾਰ, ਡਾ. ਪੂਨਮ ਯਾਦਵ, ਸੀਨੀਅਰ ਫਾਰਮੇਸੀ ਅਫਸਰ ਹਰੀਸ਼ ਚੰਦਰ, ਸਟਾਫ ਨਰਸ ਜਸਵਿੰਦਰ ਕੌਰ ਸਚਦੇਵਾ, ਬੀ ਈ ਈ ਚੰਦਨ ਮਿਸ਼ਰਾ, ਸੀ ਐਚ ਓ ਕਿਰਣਜੀਤ ਕੌਰ, ਅਵਨੀਤ ਕੌਰ, ਪਰਮਿੰਦਰ ਕੌਰ, ਪਵਨਦੀਪ ਕੌਰ, ਨੋਬੀਆ ਰਾਜਪੂਤ, ਲੈਬੋਰੇਟਰੀ ਤਕਨੀਸ਼ਿਅਨ ਜੇ.ਐਨ.ਸੁਧੀਰ ਨਾਹਰ ਉੱਫਰ ਲਾਡੀ, ਵਿਨੋਦ ਚੌਧਰੀ, ਕਰਮ ਸਿੰਘ, ਸਟਾਫ ਨਰਸ ਰਾਜਦੀਪ ਕੌਰ, ਸੰਦੀਪ, ਸੂਚਨਾ ਸਹਾਇਕ ਅਨਿਲ ਕੁਮਾਰ, ਕੰਪਿਊਟਰ ਆਪਰੇਟਰ ਰਛਪਾਲ ਸਿੰਘ, ਡ੍ਰਾਇਵਰ ਗੁਰਪ੍ਰੀਤ ਸਿੰਘ, ਚਰਣ ਸਿੰਘ, ਦਰਜਾ ਚਾਰ ਰੋਸ਼ਨ ਲਾਲ, ਮੰਜੀਤ ਕੁਮਾਰ, ਮਨੀ ਅਮਿਤ ਸ਼ੁਭ, ਚਰਣਜੀਤ ਸ਼ਾਮਲ ਹਨ।