ਫਗਵਾੜਾ (ਡਾ ਰਮਨ)

ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵਲੋਂ ਚੜ•ਦੀ ਕਲਾ ਸਿੱਖ ਆਰਗਨਾਈਜੇਸ਼ਨ ਯੂ.ਕੇ. ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਦੀ ਆਫਤ ਸਮੇਂ ਜ਼ਮੀਨੀ ਪੱਧਰ ‘ਤੇ ਲੋੜਵੰਦ ਲੋਕਾਂ ਦੀ ਸ਼ਨਾਖਤ ਕਰਕੇ ਬੀਤੇ ਪੰਦਰਾਂ ਦਿਨਾਂ ਤੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਫਗਵਾੜਾ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਸਾਵਧਾਨੀ ਨਾਲ ਪਾਲਣਾ ਕਰਦੇ ਹੋਏ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਕੁਝ ਦਿਨ ਲੰਗਰ ਦੀਆਂ ਕਿੱਟਾਂ ਘਰ-ਘਰ ਵੰਡੀਆਂ ਗਈਆਂ ਸੀ ਅਤੇ ਹੁਣ ਦੁਸਾਂਝ ਫਾਰਮ ਖੇੜਾ ਰੋਡ ਵਿਖੇ ਲੰਗਰ ਤਿਆਰ ਕਰਕੇ ਸ਼ਨਾਖਤ ਕੀਤੇ ਪਰਿਵਾਰਾਂ ਨੂੰ ਘਰੋਂ-ਘਰੀਂ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਦਰਾਂ ਦਿਨਾਂ ਤੋਂ ਇਸ ਸੇਵਾ ਨੂੰ ਸਫਲਤਾ ਪੂਰਵਕ ਨੇਪਰੇ ਚਾੜ•ਨ ਵਿਚ ਕੁਲਬੀਰ ਬਾਵਾ, ਤੇਜਵਿੰਦਰ ਦੁਸਾਂਝ, ਹਰਜਿੰਦਰ ਗੋਗਨਾ, ਬਲਵਿੰਦਰ ਸਿੰਘ, ਡਾ: ਕੁਲਦੀਪ ਸਿੰਘ, ਨਰਿੰਦਰ ਸੈਣੀ, ਰਾਜ ਕੁਮਾਰ ਕੰਨੋਜੀਆ, ਪੰਜਾਬੀ ਗਾਇਕ ਮਨਮੀਤ ਮੇਵੀ, ਸੋਨੂੰ ਮਹਿਰਾ, ਹਰਵਿੰਦਰ, ਰਵੀ ਚੌਹਾਨ, ਡਾ: ਨਰੇਸ਼ ਬਿੱਟੂ, ਜਸਪਾਲ ਸਿੰਘ ਚੀਮਾ ਦੀ ਸ਼ਲਾਘਾਯੋਗ ਭੂਮਿਕਾ ਰਹੀ ਹੈ।