ਪੰਜਾਬ ਸਰਕਾਰ ਅਤੇ ਡੀ.ਸੀ ਜ਼ਿਲ੍ਹਾ ਜਲੰਧਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰਚੇ ਕੀਤੇ ਜਾਣਗੇ ਦਰਜ਼

ਸ਼ਾਹਕੋਟ 1ਅਪ੍ਰੈਲ (ਸਾਹਬੀ ਦਾਸੀਕੇ) ਅੱਜ ਸਬ ਡਵੀਜ਼ਨ ਥਾਣਾ ਸ਼ਾਹਕੋਟ ਵਿਖੇ ਪੰਜਾਬ ਸਰਕਾਰ ਅਤੇ ਡੀ.ਸੀ ਜ਼ਿਲ੍ਹਾ ਜਲੰਧਰ ਦੇ ਹੁਕਮਾਂ ਅਨੁਸਾਰ ਡੀ.ਐਸ.ਪੀ ਪਿਆਰਾ ਸਿੰਘ ਥਿੰਦ ਤੇ ਐਸ ਐਚ ਓ ਸੁਰਿੰਦਰ ਕੁਮਾਰ ਕੰਬੋਜ ਸ਼ਾਹਕੋਟ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਪੰਜਾਬ ਸਰਕਾਰ ਅਤੇ ਡੀ.ਸੀ ਜਲੰਧਰ ਨੇ ਸਖਤੀ ਨਾਲ ਦਿਸ਼ਾ ਨਿਰਦੇਸ਼ਾਂ ਅਨੁਸ਼ਾਰ ਪੁਲਿਸ ਸਖਤੀ ਨਾਲ ਕੰਮ ਕਰੇਗੀ। ਜੋ ਲੋਕ ਸ਼ਹਿਰ ਅਤੇ ਪਿੰਡਾਂ ਵਿੱਚ ਸ਼ਰੇਆਮ ਘੁੰਮ ਰਹੇ ਹਨ। ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ,ਕਿ ਆਪਣੇ – ਆਪਣੇ ਘਰਾਂ ਵਿੱਚੋ ਬਹਾਰ ਨਾਂ ਨਿੱਕਲਣ। ਜੋ ਵੀ ਕਿਸੇ ਪਰਿਵਾਰ ਨੂੰ ਰਾਸ਼ਨ ਦੀ ਜਰੂਰਤ ਹੈ। ਥਾਣਾ ਮੁੱਖੀ ਸ਼ਾਹਕੋਟ ਸੁਰਿੰਦਰ ਕੁਮਾਰ ਕੰਬੋਜ ਨਾਲ ਸੰਪਰਕ ਕਰ ਸਕਦਾ ਹੈ। ਉਸ ਨੂੰ ਘਰ ਬੈਠੇ ਰਾਸ਼ਨ ਮਿਲੇਗਾ। ਘਰ ਤੋਂ ਬਾਹਰ ਆਉਣ ਦੀ ਜਰੂਰਤ ਨਹੀਂ ਹੈ। ਜੇ ਕੋਈ ਪੰਜਾਬ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪਰਚਾ ਦਰਜ਼ ਕੀਤਾ ਜਾਵੇਗਾ।