ਫਗਵਾੜਾ ( ਡਾ ਰਮਨ / ਅਜੇ ਕੋਛੜ) ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋ ਬਚਾਊ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਨਾਂ ਦਿੱਤੇ ਗਏ ਸੰਦੇਸ਼ ਦੌਰਾਨ ਸਾਵਧਾਨੀ ਲਈ ਅਤੇ ਇਸ ਮਹਾਂਮਾਰੀ ਦੀ ਕੜੀ ਨੂੰ ਤੋੜਨ ਲਈ 22 ਮਾਰਚ ਨੂੰ ਇੱਕ ਦਿਨ ਦੇ ਸਵੈਛਿਕ ਜਨਤਾ ਕਰਫ਼ਿਊ ਦੀ ਅਪੀਲ ਦੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਕਪੂਰਥਲਾ ਅਤੇ ਸਾਬਕਾ ਡਿਪਟੀ ਮੇਅਰ ਫਗਵਾੜਾ ਰਣਜੀਤ ਸਿੰਘ ਖੁਰਾਣਾ ਨਾਲ ਸਹਿਮਤੀ ਪ੍ਰਗਟਾਉਂਦੇ ਕਿਹਾ ਕਿ ਇਹ ਅਜਿਹੇ ਮੌਕੇ ਤੇ ਚੁੱਕਿਆ ਗਿਆ ਢੁਕਵਾਂ ਕਦਮ ਹੈ। ਸਾਰੇ ਦੇਸ਼ ਵਾਸੀਆਂ ਨੂੰ ਇਸ ਦੀ ਪਾਲਨਾ ਕਰਨੀ ਚਾਹੀਦੀ ਹੈ। ਸ.ਖੁਰਾਣਾ ਨੇ ਕਿਹਾ ਕਿ ਇਸ ਨਾਲ ਫੈਲ ਰਹੀ ਵਾਇਰਸ ਦੇ ਪ੍ਰਭਾਵ ਨੂੰ ਖ਼ਤਮ ਕਰਨ ਵਿਚ ਮਦਦ ਮਿਲੇਗੀ। ਕਿਉਂਕਿ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਾਇਰਸ 12 ਤੋਂ 15 ਘੰਟੇ ਤਕ ਜਿੰਦਾ ਰਹਿੰਦਾ ਹੈ,ਇਸ ਲਈ ਜਦ ਲੋਕ ਜਨਤਾ ਕਰਫ਼ਿਊ ਦੌਰਾਨ ਆਪਣੇ ਆਪਣੇ ਘਰਾਂ ਵਿਚ ਰਹਿਣਗੇ ਅਤੇ ਇੱਕ ਦੂਸਰੇ ਦੇ ਸੰਪਰਕ ਵਿਚ ਨਹੀਂ ਆਉਣਗੇ ਤਾਂ ਇਸ ਦੇ ਖ਼ਾਤਮੇ ਵਿਚ ਕਾਫ਼ੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਨਾਂ ਹੀ ਸੋਸ਼ਲ ਮੀਡੀਆ ਤੇ ਫੈਲੇ ਰਹੀਆਂ ਅਫ਼ਵਾਹਾਂ ਤੇ ਵਿਸ਼ਵਾਸ ਕਰ ਡਰਨ ਦੀ ਜ਼ਰੂਰਤ ਹੈ। ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਿਦਾਇਤਾਂ ਦੀ ਹੂਬਹੂ ਪਾਲਨਾ ਕੀਤੀ ਜਾਵੇ। ਖੁਰਾਣਾ ਨੇ ਕਿਹਾ ਕਿ ਬਾਕੀਆਂ ਦੇਸ਼ ਦੇ ਮੁਕਾਬਲੇ ਸਾਡੇ ਦੇਸ਼ ਵਿਚ ਇਸ ਦਾ ਬਹੁਤ ਘੱਟ ਅਸਰ ਹੈ ਅਤੇ ਇਸ ਨੂੰ ਇਸੇ ਤਰਾਂ ਬਣਾਏ ਰੱਖਣ ਲਈ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਵਰਕਰ ਲੋੜ ਪੈਣ ਤੇ ਸਿਹਤ ਵਿਭਾਗ ਦੇ ਨਾਲ ਹਰ ਦਮ ਸਹਿਯੋਗ ਲਈ ਤਿਆਰ ਹਨ। ਲੋਕ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਪੀਲ ਤੇ ਗੋਰ ਕਰਦੇ ਹੋਏ ਪੂਰੀ ਤਰ੍ਹਾਂ ਅਮਲ ਕਰਨ ਅਤੇ ਸਿਹਤਮੰਦ ਸਮਾਜ ਦੀ ਸਿਰਜਨਾ ਲਈ ਸਹਿਯੋਗ ਦੇਣ। ਇੱਕ ਦਿਨ ਲਈ ਲਾਇਆ ਜਨਤਾ ਕਰਫ਼ਿਊ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਚੁੱਕਿਆ ਗਿਆ ਲਾਹੇਵੰਦ ਕਦਮ ਸਾਬਤ ਹੋ ਸਕਦਾ ਹੈ।