ਫਗਵਾੜਾ 17 ਮਾਰਚ ( ਡਾ ਰਮਨ/ਅਜੇ ਕੋਛੜ) ਜਠੇਰੇ ਕੰਡਾ ਗੋਤਰ (ਮੈੜ ਰਾਜਪੂਤ) ਮੇਹਲੀ ਗੇਟ ਤਲਾਅ ਅਰੋੜਿਆਂ ਫਗਵਾੜਾ ਦੇ ਕਮੇਟੀ ਸਕੱਤਰ ਅਨਿਲ ਕੰਡਾ ਅਤੇ ਪੁਰੋਹਿਤ ਜਤਿੰਦਰ ਮਾਰਕੰਡਾ ਨੇ ਦੱਸਿਆ ਕਿ ਭਾਰਤ ਸਮੇਤ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਕਮੇਟੀ ਪ੍ਰਧਾਨ ਪੁਰਸ਼ੋਤਮ ਕੰਡਾ ਨਾਲ ਵਿਚਾਰ ਚਰਚਾ ਕਰਨ ਉਪਰੰਤ 23 ਮਾਰਚ ਨੂੰ ਕੰਡਾ ਜਠੇਰੇ ਅਸਥਾਨ ਤਲਾਅ ਅਰੋੜਿਆਂ ਮੇਹਲੀ ਗੇਟ ਫਗਵਾੜਾ ਵਿਖੇ ਹੋਣ ਵਾਲਾ ਸਲਾਨਾ ਜੋੜ ਮੇਲਾ ਮੁਲਤਵੀ ਕਰ ਦਿੱਤਾ ਗਿਆ ਹੈ। ਉਨ•ਾਂ ਸਮੂਹ ਕੰਡਾ ਪਰਿਵਾਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਦੇਸ਼ ਵਿਦੇਸ਼ ਵਿਚ ਵੱਸਦੇ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਜੋੜ ਮੇਲਾ ਮੁਲਤਵੀ ਹੋਣ ਬਾਰੇ ਸੂਚਿਤ ਕਰਨ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਇਸ ਮੋਕੇ ਕਮੇਟੀ ਦੇ ਮੀਤ ਪ੍ਰਧਾਨ ਦਵਿੰਦਰ ਕੰਡਾ, ਜਤਿੰਦਰ ਕੰਡਾ ਕੈਸ਼ੀਅਰ, ਸਤੀਸ਼ ਕੰਡਾ, ਪ੍ਰਦੀਪ ਕੰਡਾ, ਅਸ਼ਵਨੀ ਕੰਡਾ, ਨਰਿੰਦਰ ਕੰਡਾ, ਮਾਈਕਲ ਕੰਡਾ ਅਤੇ ਕੇ.ਕੇ. ਕੰਡਾ ਆਦਿ ਹਾਜਰ ਸਨ।
ਤਸਵੀਰ – ਜਾਣਕਾਰੀ ਦਿੰਦੇ ਹੋਏ ਕੰਡਾ ਗੋਤਰ ਜਠੇਰੇ ਕਮੇਟੀ ਦੇ ਸਕੱਤਰ ਅਨਿਲ ਕੰਡਾ ਅਤੇ ਪੁਰੋਹਿਤ ਜਤਿੰਦਰ ਮਾਰਕੰਡਾ।