(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ)

ਸ਼ਾਹਕੋਟ, ਮਲਸੀਆਂ,ਕੋਰੋਨਾ ਵਾਇਰਸ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਤੋਂ ਬਚਾਅ ਸਬੰਧੀ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਦੀ ਅਗਵਾਈ ’ਚ ਜਿਥੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਇਸ ਬਿਮਾਰੀ ਤੋਂ ਬਚਾਉਣ ਲਈ ਯੋਗ ਕਦਮ ਵੀ ਚੁੱਕੇ ਜਾ ਰਹੇ ਹਨ। ਸੋਮਵਾਰ ਬਾਅਦ ਦੁਪਹਿਰ ਵਿਧਾਇਕ ਸ਼ੇਰੋਵਾਲੀਆ ਵੱਲੋਂ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਦੇ ਸਹਿਯੋਗ ਨਾਲ ਸ਼ਾਹਕੋਟ ਸ਼ਹਿਰ ਨੂੰ ਸੈਨੇਟਾਈਜ਼ ਕਰਨ ਦਾ ਕਾਰਜ ਅਰੰਭ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਤੋਂ ਸ਼ਹਿਰ ਨੂੰ ਸੈਨੇਟਾਈਜ਼ ਕਰਨ ਸਬੰਧੀ ਦਵਾਈਆਂ ਨਾਲ ਭਰੇ ਟੈਂਕਰ ਨੂੰ ਰਵਾਨਾ ਕੀਤਾ। ਇਸ ਮੌਕੇ ਉਨਾਂ ਨਾਲ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ, ਅਤੇ ਵਾਈਸ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਦੇ ਪਰਮਜੀਤ ਕੌਰ ਬਾਜਾਜ,ਕਾਰਜ ਸਾਧਕ ਅਫ਼ਸਰ ਦੇਸ ਰਾਜ, ਪਿਆਰਾ ਸਿੰਘ ਥਿੰਦ ਡੀ.ਐਸ.ਪੀ. ਸ਼ਾਹਕੋਟ, ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਸ਼ਾਹਕੋਟ ਆਦਿ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਲੋਕ ਆਪਣੇ ਘਰਾਂ ਵਿੱਚ ਰਹਿਣ ਤੇ ਪ੍ਰਸਾਸ਼ਨ ਨੂੰ ਸਹਿਯੋਗ ਕਰਨ। ਉਨਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਨੂੰ ਹਲਕਾ ਸ਼ਾਹਕੋਟ ਸੈਨੇਟਾਈਜ ਕਰਵਾਉਣ ਸਬੰਧੀ ਬੇਨਤੀ ਕੀਤੀ ਸੀ, ਜਿਸ ਨੂੰ ਉਨਾਂ ਪ੍ਰਵਾਨ ਕਰਦਿਆ ਦਵਾਈ ਦੇ ਛਿੜਕਾਅ ਸਬੰਧੀ ਟੈਂਕਰ ਭੇਜਿਆ ਹੈ। ਉਨਾਂ ਕਿਹਾ ਕਿ ਇਸ ਟੈਂਕਰ ਦੁਆਰਾ ਜਿਥੇ ਪਹਿਲਾ ਬਲਾਕ ਲੋਹੀਆਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ, ਉਥੇ ਹੀ ਹੁਣ ਦੋ ਦਿਨ ਸ਼ਾਹਕੋਟ ਸ਼ਹਿਰ ਨੂੰ ਸੈਨੇਟਾਈਜ਼ ਕੀਤਾ ਜਾਵੇਗਾ, ਜਿਸ ਉਪਰੰਤ ਟੈਂਕਰ ਬਲਾਕ ਮਹਿਤਪੁਰ ਵਿਖੇ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਾਅ ਸਬੰਧੀ ਸਰਕਾਰ ਅਤੇ ਪ੍ਰਸਾਸ਼ਨ ਪੂਰੀ ਤਰਾਂ ਨਾਲ ਯਤਨਸ਼ੀਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ , ਬੋਬੀ ਗਰੋਵਰ ਅਰੋੜਾ ਮਹਾਂ ਸਭਾ ਦੇ ਪ੍ਰਧਾਨ, ਅਤੇ ਕਾਂਗਰਸੀ ਸਹਿਰੀ ਪ੍ਰਧਾਨ ਸ਼ਾਹਕੋਟ , ਅਤੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਦੇ ਪਵਨ ਪੁਰੀ ਅਤੇ ਐਮ ,ਐਲ ,ਏ,ਦੇ ,ਪੀ,ਏ,ਸੁਖਦੀਪ ਸਿੰਘ ਸੋਨੂੰ ਕੰਗ, ਪਵਨ ਅਗਰਵਾਲ, ਹਰਦੇਵ ਸਿੰਘ ਪੀਟਾ, ਸਾਬਕਾ ਪ੍ਰਧਾਨ ਮਾਰਕੀਟ ਕਮੇਟੀ ਦੇ ਗੁਲਜ਼ਾਰ ਸਿੰਘ ਥਿੰਦ ਅਤੇ MC , ਰੋਮੀ ਗਿੱਲ (ਸਾਰੇ) ਐੱਮ.ਸੀ., ਬਿਕਰਮਜੀਤ ਸਿੰਘ ਬਜਾਜ, ਸੁੱਖਾਂ ਢੇਸੀ, ਗੁਰਦੇਵ ਸਿੰਘ ਫੌਜੀ, ਬੂਟਾ ਕਲਸੀ, ਰਾਜ਼ ਕੁਮਾਰ,ਇਸਪੈਕਰ ਹੀਰਾ ਸਿੰਘ, ਕਲੱਰਕ ਮਨਦੀਪ ਸਿੰਘ ਕੋਟਲੀ, ਅੰਕਿਤ, ਗੋਗਾ ਗਿੱਲ, ਮਨੋਜ ਆਦਿ ਹਾਜ਼ਰ ਸਨ।