ਫਗਵਾੜਾ (ਡਾ ਰਮਨ) ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਪ੍ਰਧਾਨ ਚਿਰੰਜੀ ਲਾਲ ਕਾਲਾ ਨੇ ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚਲਦਿਆਂ ਲੋਕਾਂ ਨੂੰ ਲੋਕ ਡਾਊਨ ਕਰਕੇ ਘਰਾਂ ਵਿਚ ਰੱਖਣਾ ਸ਼ਲਾਘਾ ਯੋਗ ਕਦਮ ਹੈ ਪਰ ਇਸ ਨਾਲ ਪੈਦਾ ਹੋਏ ਹਾਲਾਤਾਂ ‘ਚ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਲੋੜੀਂਦੀਆਂ ਰੋਜਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਰਾਸ਼ਨ ਆਦਿ ਹਰ ਜਰੂਰਤਮੰਦ ਤੱਕ ਪਹੁੰਚਾਉਣ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ। ਉਨ•ਾਂ ਕਿਹਾ ਕਿ ਸ਼ਹਿਰਾਂ ‘ਚ ਤਾਂ ਕੁੱਝ ਹਦ ਤੱਕ ਲੋਕਾਂ ਦਾ ਖਿਆਲ ਕੀਤਾ ਜਾ ਰਿਹਾ ਹੈ ਪਰ ਪਿੰਡਾਂ ‘ਚ ਰਹਿੰਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡਾਂ ਵਿਚ ਵੀ ਗਲੀਆਂ-ਮੁਹੱਲਿਆਂ ‘ਚ ਸੈਨੀਟਾਇਜ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਅਤੇ ਜਰੂਰੀ ਰਾਸ਼ਨ ਤੇ ਦਵਾਈਆਂ ਵਗੈਰਾ ਤੱਕ ਲੋਕਾਂ ਦੀ ਪਹੁੰਚ ਤਕ ਯਕੀਨੀ ਬਣਾਇਆ ਜਾਵੇ। ਉਨ•ਾਂ ਆਮ ਲੋਕਾਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ ਬਿਨਾ ਖਾਸ ਜਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲਣ। ਬਸਪਾ ਦੇ ਵਿਧਾਨਸਭਾ ਇੰਚਾਰਜ਼ ਮਨੋਹਰ ਲਾਲ ਜੱਖੂ, ਦਿਹਾਤੀ ਪ੍ਰਧਾਨ ਪਰਿਮੰਦਰ ਬੋਧ, ਸ਼ਹਿਰੀ ਪ੍ਰਧਾਨ ਬਲਵਿੰਦਰ ਬੋਧ ਤੋਂ ਇਲਾਵਾ ਸੁਰਜੀਤ ਭੁੱਲਾਰਾਈ, ਇੰਜੀਨੀਅਰ ਪ੍ਰਦੀਪ ਮੱਲ, ਬਲਾਕ ਸੰਮਤੀ ਮੈਂਬਰ ਸੀਮਾ ਰਾਣੀ, ਐਡਵੋਕੇਟ ਕੁਲਦੀਪ ਭੱਟੀ, ਪ੍ਰਮਜੀਤ ਖਲਵਾੜਾ, ਪੁਸ਼ਪਿੰਦਰ ਕੌਰ ਅਠੌਲੀ, ਹਰਭਜਨ ਖਲਵਾੜਾ, ਅਮਰਜੀਤ ਖੁੱਤਣ, ਪ੍ਰਨੀਸ਼ ਬੰਗਾ, ਤਰਸੇਮ ਚੁੰਬਰ ਆਦਿ ਨੇ ਵੀ ਪ੍ਰੈਸ ਬਿਆਨ ਰਾਹੀਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਰੀਬ ਲੋੜਵੰਦਾਂ ਦੀ ਰੋਟੀ ਦਾ ਪ੍ਰਬੰਧ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਜਿਸ ਵਿਚ ਰਾਸ਼ਨ ਅਤੇ ਦਵਾਈਆਂ ਦੀ ਹੋਮ ਡਿਲੀਵਰੀ ਦੀ ਸਹੂਲਤ ਹੋਵੇ।