ਫਗਵਾੜਾ 26 ਮਾਰਚ ( ਡਾ ਰਮਨ / ਅਜੇ ਕੋਛੜ) ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹਲਕਾ ਵਿਧਾਇਕ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਫਗਵਾੜਾ ਅਧੀਨ ਪੈਂਦੇ ਪਿੰਡ ਗੰਡਵਾਂ ਵਿੱਚ ਪਿੰਡ ਦੀ ਗ੍ਰਾਮ ਪੰਚਾਇਤ, ਸਮਾਜ ਸੇਵਕ ਵੈਲਫੇਅਰ ਸੋਸਾਇਟੀ ਅਤੇ ਸਮੂਹ ਐੱਨ.ਆਰ.ਆਈ. ਵੀਰਾਂ ਅਤੇ ਗੁਰਦੁਆਰਾ ਗੁਰੂ ਰਵਿਦਾਸੁ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਵਾਈ ਦਾ ਛਿੜਕਾਅ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਕਮਲੇਸ਼ ਕੋਰ, ਸੋਸਾਇਟੀ ਦੇ ਪ੍ਰਧਾਨ ਠੇਕੇਦਾਰ ਜਸਵਿੰਦਰ ਵੱਲੋਂ ਸਾਂਝੇ ਤੌਰ ਤੇ
ਜਿੱਥੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਅਤੇ ਫਗਵਾੜਾ ਪ੍ਰਸ਼ਾਸਨ ਵਲੋਂ ਇਸ ਔਖੀ ਘੜੀ ਵਿਚ ਪਿੰਡ ਵਾਸੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਉੱਥੇ ਹੀ ਆਮ ਲੋਕਾਂ ਨੂੰ ਵੀ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਬਿਨ੍ਹਾ ਕਿਸੇ ਬੇਹੱਦ ਜਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ। ਆਂਢ-ਗੁਆਂਢ ਦੇ ਘਰਾਂ ਵਿਚ ਜਾਣ ਜਾਂ ਘਰਾਂ ਦੇ ਬਾਹਰ ਗਲੀਆਂ ਵਿਚ ਇਕੱਠੇ ਹੋਣ ਤੋਂ ਵੀ ਪਰਹੇਜ ਕੀਤਾ ਜਾਵੇ। ਜੇਕਰ ਘਰੋਂ ਬਾਹਰ ਜਾਣਾ ਵੀ ਪਵੇ ਤਾਂ ਪੂਰੀ ਸਾਵਧਾਨੀ ਦੀ ਵਰਤੋਂ ਕੀਤੀ ਜਾਵੇ ਅਤੇ ਵਾਪਸ ਘਰ ਆਉਣ ਤੋਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਇਆ ਜਾਵੇ। ਇਸ ਮੌਕੇ ਉਨ੍ਹਾਂ ਜਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ, ਐੱਸ.ਡੀ.ਐੱਮ. ਫਗਵਾੜਾ ਸ੍ਰ ਗੁਰਵਿੰਦਰ ਸਿੰਘ ਜੌਹਲ, ਐਸ.ਪੀ. ਫਗਵਾੜਾ ਸ੍ਰ ਮਨਵਿੰਦਰ ਸਿੰਘ, ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਜਿੱਥੇ ਰੋਜਾਨਾ ਵਰਤੋਂ ਦੀਆਂ ਚੀਜ਼ਾਂ ਨੂੰ ਖਰੀਦਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜੋ ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਤੋਂ ਮੁਕਤੀ ਦਿਵਾਉਣ ਵਿੱਚ ਬਹੁਤ ਹੀ ਸਹਾਇਕ ਸਿੱਧ ਹੋਣਗੇ। ਇਸ ਮੌਕੇ
ਚੂੜ੍ਹ ਸਿੰਘ ਸੋਸਾਇਟੀ ਮੈਂਬਰ,ਲਖਵੀਰ ਕੁਮਾਰ ਪੰਚ, ਗਿਰਧਾਰੀ ਲਾਲ, ਉਕਾਰ ਸਿੰਘ, ਇਕਬਾਲ ਸਿੰਘ, ਮਦਨ ਲਾਲ ਸਾਬਕਾ ਸਰਪੰਚ ਪਿੰਡ ਗੰਡਵਾਂ, ਪ੍ਰਧਾਨ ਜਸਵੀਰ ਸਿੰਘ ਸ਼ੀਰਾ, ਰਾਜ ਕੁਮਾਰ, ਖੇਮ ਰਾਜ, ਕਰਮਜੀਤ ਸਿੰਘ, ਰਾਮਜੀ, ਪਿਆਰਾ ਲਾਲ
ਸ਼ਿੰਦਰ ਪਾਲ, ਲਾਡੀ, ਦਲਵਿੰਦਰ ਭੀਮਾ, ਤਰਸੇਮ ਲਾਲ, ਸੁਨੀਲ
ਹਰੀ ਰਾਮ ਆਦਿ ਹਾਜਰ ਸਨ।