HIV ਦੀ ਦਵਾਈ ਤੋਂ ਨਿਕਲਿਆ ਕੋਰੋਨਾ ਵਾਇਰਸ ਦਾ ਤੋੜ

ਥਾਈਲੈਂਡ (Thailand) ਦੇ ਡਾਕਟਰ ਕ੍ਰਿਏਨਸਾਫ ਅਤਿਪਾਰਨਵਾਨਿਚ ਮੁਤਾਬਿਕ, ਇਸ ਕੋਰੋਨਾ ਵਾਇਰਸ ਨਾਲ ਸੰਕਰਮਿਤ 71 ਸਾਲ ਦੀ ਇਕ ਬਜ਼ੁਰਗ ਮਹਿਲਾ ਨੂੰ ਅਸੀਂ ਆਪਣੀ ਨਵੀਂ ਦਵਾਈ ਦੇ ਕੇ 48 ਘੰਟਿਆਂ ‘ਚ ਠੀਕ ਕਰ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੀੜਤ ਮਹਿਲਾ ਦਵਾਈ ਦੇਣ ਦੇ 12 ਘੰਟਿਆਂ ਦੇ ਅੰਦਰ ਹੀ ਬਿਸਤਰੇ ਤੋਂ ਉੱਠ ਕੇ ਬੈਠ ਗਈ, ਜਦ ਕਿ ਉਸ ਤੋਂ ਪਹਿਲਾਂ ਉਹ ਹਿੱਲ ਵੀ ਨਹੀਂ ਸਕਦੀ ਸੀ। 48 ਘੰਟਿਆਂ ‘ਚ ਮਹਿਲਾ 90 ਪ੍ਰਤੀਸ਼ਤ ਠੀਕ ਹੋ ਚੁੱਕੀ ਹੈ। ਕੁਝ ਦਿਨ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ।