*600 ਤੋਂ ਵੱਧ ਮਾਸਕ ਖ਼ੁਦ ਤਿਆਰ ਕਰਕੇ ਲੋੜਵੰਦਾਂ ਨੂੰ ਮੁਫ਼ਤ ਵੰਡ ਚੁੱਕੀ ਹੈ ਬਾਣੀ * ਅੈਸ ਅੈਸ ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ ਨੂੰ ਖੂਦ ਤਿਆਰ ਕੀਤੇ ਮਾਸਕ ਭੇਟ ਕੀਤੇ ਬਾਣੀ ਨੇ
ਫਗਵਾੜਾ (ਡਾ ਰਮਨ)
ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿਥੇ ਜ਼ਿਲਾ ਪ੍ਰ੍ਰਸ਼ਾਸਨ ਤੋਂ ਇਲਾਵਾ ਪੁਲਿਸ, ਸਿਹਤ ਅਤੇ ਹੋਰ ਬਹੁਤ ਸਾਰੇ ਵਿਭਾਗ ਜੀਅ-ਜਾਨ ਨਾਲ ਜੁੱਟੇ ਹੋਏ ਹਨ, ਉਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਮਨੁੱਖਤਾ ਦੇ ਹੋਰ ਦਰਦਮੰਦਾਂ ਵੱਲੋਂ ਵੀ ਆਪਣੀ ਪੱਧਰ ’ਤੇ ਕੋਰੋਨਾ ਤੋਂ ਬਚਾਅ ਲਈ ਮੁਹਿੰਮ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਅਜਿਹੀ ਹੀ ਇਕ ਵਿਦਿਆਰਥਣ ਹੈ ਵਾਣੀ, ਜੋ ਕਿ ਘਰ ਬੈਠੇ ਪੜਾਈ ਦੇ ਨਾਲ-ਨਾਲ ਬ੍ਰਾਂਡਿਡ ਵੇਸਟ ਕੱਪੜਿਆਂ ਤੋਂ ਵੱਖ-ਵੱਖ ਰੰਗਾਂ ਦੇ ਮਾਸਕ ਤਿਆਰ ਕਰਕੇ ਗ਼ਰੀਬ ਤੇ ਲੋੜਵੰਦ ਲੋਕਾਂ ਅਤੇ ਉਨਾਂ ਦੇ ਬੱਚਿਆਂ ਨੂੰ ਮੁਫ਼ਤ ਵੰਡ ਰਹੀ ਹੈ। ਇਸ ਤੋਂ ਇਲਾਵਾ ਉਸ ਵੱਲੋਂ ਨਾਕਿਆਂ ’ਤੇ ਡਿੳੂਟੀ ਕਰ ਰਹੇ ਪੁਲਿਸ ਜਵਾਨਾਂ ਨੂੰ ਵੀ ਇਹ ਮਾਸਕ ਭੇਟ ਕੀਤੇ ਜਾ ਰਹੇ ਹਨ, ਤਾਂ ਜੋ ਸੜਕ ’ਤੇ ਬਿਨਾਂ ਮਾਸਕ ਤੋਂ ਗੁਜ਼ਰ ਰਹੇ ਲੋਕਾਂ ਨੂੰ ਇਹ ਦਿੱਤੇ ਜਾ ਸਕਣ। ਵਾਣੀ ਨੇ ਬੀਤੇ 16 ਦਿਨਾਂ ਵਿਚ 600 ਤੋਂ ਵੱਧ ਮਾਸਕ ਤਿਆਰ ਕੀਤੇ ਹਨ ਅਤੇ ਉਹ ਹੁਣ ਪੱਗ ਬੰਨਣ ਵਾਲਿਆਂ ਲਈ ਲੰਬੀ ਤਣੀ ਵਾਲੇ ਮਾਸਕ ਤਿਆਰ ਕਰ ਰਹੀ ਹੈ।
ਸਥਾਨਕ ਹਿੰਦੂ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਦੀ ਬਾਰਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਵਾਣੀ ਪੁੱਤਰੀ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਇਸ ਵੇਲੇ ਲਾਕਡਾੳੂਨ ਦੇ ਚੱਲਦਿਆਂ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਹਨ। ਇਸ ਕਾਰਨ ਸਾਰੇ ਘਰਾਂ ਵਿਚ ਬੈਠ ਕੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ। ਉਸ ਨੇ ਦੱਸਿਆ ਕਿ ਉਹ ਘਰ ਬੈਠ ਕੇ ਪੜਾਈ ਦੇ ਨਾਲ-ਨਾਲ ਸਮਾਂ ਕੱਢ ਕੇ ਬ੍ਰਾਂਡਿਡ ਵੇਸਟ ਕੱਪੜਿਆਂ ਦੇ ਮਾਸਕ ਤਿਆਰ ਕਰ ਰਹੀ ਹੈ। ਵਾਣੀ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਸਰਕਾਰ ਵੱਲੋਂ ਸਾਰਿਆਂ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਤਿਆਰ ਕੀਤੇ ਗਏ ਮਾਸਕ ਉਹ ਲੋੜਵੰਦ ਲੋਕਾਂ ਨੂੰ ਮੁਫ਼ਤ ਵਿਚ ਦੇ ਰਹੀ ਹੈ। ਇਸ ਤੋਂ ਇਲਾਵਾ ਇਹ ਮਾਸਕ ਨਾਕਿਆਂ ’ਤੇ ਤਾਇਨਾਤ ਪੁਲਿਸ ਜਵਾਨਾਂ ਨੂੰ ਵੀ ਦਿੱਤੇ ਜਾ ਰਹੇ ਹਨ, ਤਾਂ ਕਿ ਜੇਕਰ ਕੋਈ ਵਿਅਕਤੀ ਸੜਕ ’ਤੇ ਬਗੈਰ ਮਾਸਕ ਲਗਾਏ ਗੁਜ਼ਰਦਾ ਹੈ ਤਾਂ ਉਸ ਨੂੰ ਰੋਕ ਕੇ ਇਹ ਮਾਸਕ ਪਵਾਇਆ ਜਾ ਸਕੇ। ਅੱਜ ਵਾਣੀ ਵੱਲੋਂ ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਨੂੰ ਵੀ ਇਹ ਮਾਸਕ ਭੇਟ ਕੀਤੇ ਗਏ, ਜਿਨਾਂ ਵੱਲੋਂ ਉਸ ਦੇ ਸਮਾਜ ਸੇਵਾ ਦੇ ਇਸ ਨੇਕ ਉਪਰਾਲੇ ਦੀ ਭਰਵੀਂ ਪ੍ਰਸੰਸਾ ਕੀਤੀ