* ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਕੀਤਾ ਉੱਧਮ
ਫਗਵਾੜਾ (ਡਾ ਰਮਨ ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਸਮਾਜ ਸੇਵਕ ਵਿਨੋਦ ਮੜੀਆ ਅਤੇ ਰਜਿੰਦਰ ਸਿੰਘ ਕੋਛੜ ਦੇ ਸਾਂਝੇ ਉਪਰਾਲੇ ਨਾਲ ਕਨੋਜੀਆ ਮਹਾਸਭਾ ਨਾਲ ਸਬੰਧਤ 65 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਧੋਬੀਆਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜਿਸ ਨੂੰ ਦੇਖਦੇ ਹੋਏ ਰਾਸ਼ਨ ਦੀ ਮੱਦਦ ਦਾ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਇਸ ਦੌਰਾਨ ਕਨੋਜੀਆ ਮਹਾਸਭਾ ਵਲੋਂ ਪ੍ਰਧਾਨ ਰਕੇਸ਼ ਕੁਮਾਰ, ਸਕੱਤਰ ਪੱਪੂ ਕਨੋਜੀਆ, ਕੈਸ਼ੀਅਰ ਸੋਨੂੰ ਕਨੋਜੀਆ ਨੇ ਰਘਬੋਤਰਾ ਅਤੇ ਉਹਨਾਂ ਦੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਰਾਸ਼ਨ ਵੰਡਣ ਦੀ ਰਸਮ ਖੇੜਾ ਰੋਡ ਸਥਿਤ ਕਾਸ਼ੀ ਮਹਾਦੇਵ ਮੰਦਰ ਵਿਖੇ ਨਤਮਸਤਕ ਹੋਣ ਉਪਰੰਤ ਅਰੰਭੀ ਗਈ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਰਿੰਦਰ ਪਾਲ, ਸ੍ਰੀਮਤੀ ਵੰਦਨਾ ਸ਼ਰਮਾ, ਐਸ.ਸੀ. ਚਾਵਲਾ, ਵਿਸ਼ਵਾ ਮਿੱਤਰ ਸ਼ਰਮਾ ਤੋਂ ਇਲਾਵਾ ਕਨੌਜੀਆ ਮਹਾਸਭਾ ਵਲੋਂ ਮਨੀਸ਼ ਕਨੋਜੀਆ, ਰਾਜਕੁਮਾਰ ਕਨੋਜੀਆ ਆਦਿ ਹਾਜਰ ਸਨ।