* ਭਾਵਾਧਸ ਦੀ ਮੀਟਿੰਗ ‘ਚ ਵਾਲਮੀਕਿ ਧਰਮ ਪ੍ਰਚਾਰ ਸਬੰਧੀ ਹੋਈਆਂ ਵਿਚਾਰਾਂ
ਫਗਵਾੜਾ (ਡਾ ਰਮਨ ) ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. (ਭਾਵਾਧਸ) ਫਗਵਾੜਾ ਇਕਾਈ ਦੀ ਵਿਸ਼ੇਸ਼ ਮੀਟਿੰਗ ਜਿਲ•ਾ ਪ੍ਰਧਾਨ ਵੀਰ ਵਿਕਰਮ ਬਘਾਣੀਆ ਦੇ ਦਫਤਰ ਵਿਖੇ ਹੋਈ। ਜਿਸ ਵਿਚ ਜਲੰਧਰ ਤੋਂ ਸੰਗਠਨ ਦੇ ਆਗੂ ਵੀਰ ਸ੍ਰੇਸ਼ਠ ਸੁਖਰਾਜ ਪੰਜਾਬ, ਵੀਰ ਜਸਪਾਲ ਪਾਲਾ, ਵੀਰ ਰਿੰਕੂ ਗਿੱਲ, ਵੀਰ ਰਜਿੰਦਰ ਨਾਹਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਜਿੱਥੇ ਵਾਲਮੀਕਿ ਧਰਮ ਦੇ ਪ੍ਰਚਾਰ ਪ੍ਰਸਾਰ ਬਾਰੇ ਵਿਚਾਰਾਂ ਕੀਤੀਆਂ ਗਈਆਂ ਉੱਥੇ ਹੀ ਕਾਰਪੋਰੇਸ਼ਨ ਵਿਚ ਸਫਾਈ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਵੀਰ ਸ੍ਰੇਸ਼ਠ ਸੁਖਰਾਜ ਪੰਜਾਬ ਨੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਮੰਗ ਕੀਤੀ ਕਿ ਕੋਵਿਡ-19 ਕੋਰੋਨਾ ਆਫਤ ਵਿਚ ਆਪਣੀ ਜਿੰਦਗੀ ਨੂੰ ਖਤਰੇ ਵਿਚ ਪਾ ਕੇ ਕੋਰੋਨਾ ਯੋਧਿਆਂ ਵਜੋਂ ਡਿਉਟੀ ਕਰ ਰਹੇ ਕੱਚੇ ਸਫਾਈ ਸੇਵਕਾਂ ਨੂੰ ਪਹਿਲ ਦੇ ਅਧਾਰ ਤੇ ਪੱਕਾ ਕੀਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰਾਂ ਦੀ ਚੰਗੀ ਪਰਵਰਿਸ਼ ਕਰ ਸਕਣ। ਇਸ ਮੌਕੇ ਵੀਰ ਅਸ਼ੋਕ ਬੋਬੀ, ਬਿੰਦੂ ਬਘਾਣੀਆ, ਅਸ਼ਵਨੀ ਬਘਾਣੀਆ, ਸੰਜੀਵ ਮਿੰਟਾ, ਪਵਨ ਕੁਮਾਰ ਪੰਮ, ਵਿਪਨ ਲਹੌਰੀਆ, ਦੀਪਕ ਬਘਾਣੀਆ ਅਤੇ ਸੁਰੇਸ਼ ਸਲਹੋਤਰਾ ਆਦਿ ਹਾਜਰ ਸਨ।