ਫਗਵਾੜਾ (ਡਾ ਰਮਨ )
ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐੱਸ. ਐੱਮ. ਓ. ਪਾਂਛਟ ਦੀ ਯੋਗ ਅਗਵਾਈ ਵਿੱਚ ਸੀ. ਐੱਚ. ਸੀ. ਪਾਂਛਟ ਦੇ ਅਧੀਨ ਆਉਂਦੇ ਪਿੰਡ ਨਰੂੜ ਵਿਖੇ ਇਕਾਂਤਵਾਸ ਕੀਤੇ ਗੲੇ ਕੋਰੋਨਾ ਮਰੀਜ਼ ਨੂੰ ਆਸਾਨ ਇਲਾਜ ਦੇਣ ਲਈ ਪੰਜਾਬ ਸਰਕਾਰ ਵੱਲੋਂ ਮੁਫਤ ਕੋਰੋਨਾ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਬੀ. ਈ. ਈ. ਸਤਨਾਮ ਸਿੰਘ ਨੇ ਦੱਸਿਆ ਕਿ ੲਿਹਨਾਂ ਕਿੱਟਾਂ ਵਿੱਚ ਦਵਾੲੀਆਂ ਤੋਂ ਲੈ ਕੇ ਆਕਸੀਮੀਟਰ ਤੱਕ ਅਤੇ ਕਿੱਟ ‘ਚ ਹਲਕੇ ਕੋਰੋਨਾ ਲੱਛਣ ਵਾਲੇ ਮਰੀਜ਼ਾਂ ਲਈ ਸਾਰਾ ਸਮਾਨ ਮੌਜੂਦ ਹੈ।ਉਹਨਾਂ ਕਿਹਾ ਕਿ ਇਹ ਕਿੱਟ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਆਉਣ ਵਾਲੇ ਲੱਛਣਾ ਦੇ ਅਨੁਸਾਰ ਘਰ ਵਿੱਚ ਹੀ ਉਸਦਾ ਇਲਾਜ ਕਰਨ ´ਚ ਬਹੁਤ ਹੀ ਕਾਰਗਰ ਸਾਬਿਤ ਹੋਵੇਗੀ।ਉਹਨਾਂ ਨੇ ੲਿਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਰਗੇ ਲੱਛਣ ਆਉਣ ਜਾਂ ਫਿਰ ਕਿਸੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ´ਤੇ ਆਪਣੀ ਕੋਰੋਨਾ ਜਾਂਚ ਜਰੂਰ ਕਰਵਾਉਣ।ਕੋਰੋਨਾ ਫਤਿਹ ਕਿੱਟ ਕੋਰੋਨਾ ਪਾਜ਼ੇਟਿਵ ਮਰੀਜ਼ ਲਈ ਬਹੁਤ ਹੀ ਕਾਰਗਰ ਹੈ ਅਤੇ ਇਸ ਨਾਲ ਮਾਮੂਲੀ ਲੱਛਣਾ ਵਾਲੇ ਮਰੀਜ਼ ਖੁਦ ਆਪਣਾ ਇਲਾਜ ਤੇ ਆਪਣੀ ਸਿਹਤ ਦੀ ਨਿਗਰਾਨੀ ਕਰ ਸਕਦੇ ਹਨ । ਇਸ ਦੇ ਨਾਲ – ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੀ ਲਗਾਤਾਰ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰਨਗੀਆਂ।ਇਸ ਮੋਕੇ ਐੱਸ. ਆਈ. ਸੁਖਦੇਵ ਸਿੰਘ, ਏ. ਐੱਨ. ਐੱਮ. ਬਲਜੀਤ ਸੈਣੀ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜਰ ਸਨ।