ਪੰਜਾਬ ਵਿਚ ਤਿੰਨ ਹੋਰ ਮਰੀਜ਼ ਕੋਰੋਨਾਵਾਇਰਸ ਲਈ ਪਾਜ਼ਿਟਿਵ ਪਾਏ ਗਏ ਹਨ। ਜਾਣਕਾਰੀ ਮੁਤਾਬਕ ਤਿੰਨੋ ਫਿਲੌਰ ਦੇ ਪਿੰਡ ਵਿਰਕ ਦੇ ਰਹਿਣ ਵਾਲੇ ਹਨ। ਉਹ ਬੰਗਾ ਦੇ ਪਠਲਾਵਾ ਦੇ ਉਸ ਆਦਮੀ ਨਾਲ ਸੰਪਰਕ ਵਿੱਚ ਸਨ ਜਿਸਦੀ ਵਾਇਰਸ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਮੌਤ ਹੋ ਗਈ ਸੀ। ਤਿੰਨਾਂ ਦੇ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ।