ਫਗਵਾੜਾ ( ਡਾ ਰਮਨ ) ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ ਤੇ ਛਾਈ ਹੋਈ ਹੈ। ਅਜਿਹੇ ਹਾਲਾਤਾਂ ਤੋਂ ਆਮ ਜਨਤਾ ਨੂੰ ਸਿਹਤਯਾਬ ਰੱਖਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਡਟਿਆ ਹੋਇਆ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜਿਸ ਤਰ੍ਹਾਂ ਸਿਹਤ ਵਿਭਾਗ ਦਾ ਸਾਰਾ ਮੈਡੀਕਲ, ਪੈਰਾਮੈਡੀਕਲ ਤੇ ਪ੍ਰਸ਼ਾਸਕੀ ਅਮਲਾ ਇਸ ਮਹਾਂਮਾਰੀ ਨਾਲ ਨਿਪਟਣ ਲਈ ਡਟਿਆ ਹੋਇਆ ਹੈ, ਉੱਥੇ ਆਮ ਜਨਤਾ ਦੀ ਸਮੂਹਕ ਜਿੰਮੇਵਾਰੀ ਬਣਦੀ ਹੈ ਕਿ ਉਹ ਘਰਾਂ ਵਿੱਚ ਰਹਿ ਕੇ ਇਨ੍ਹਾਂ ਯੋਧਿਆਂ ਦਾ ਸਾਥ ਦੇਣ ਤੇ ਹੌਂਸਲਾ ਅਫਜਾਈ ਕਰਨ।
24 ਘੰਟੇ ਸਾਡੇ ਸਭਨਾਂ ਲਈ ਮੁਸਤੈਦ ਜਿਕਰਯੋਗ ਹੈ ਕਿ ਕੋਰੋਨਾ ਦੀ ਚੈਨ ਨੂੰ ਤੋੜਣਾ ਇੱਕ ਚੁਣੋਤੀ ਬਣ ਚੁੱਕਾ ਹੈ।ਇਸ ਖਤਰਨਾਕ ਵਾਇਰਸ ਨੂੰ ਖਤਮ ਕਰਨ ਤੇ ਲੋਕਾਂ ਨੂੰ ਇਸ ਵਾਇਰਸ ਦੀ ਚਪੇਟ ਤੋਂ ਬਚਾਉਣ ਲਈ ਸਿਹਤ ਵਿਭਾਗ 24 ਘੰਟੇ ਮੁਸਤੈਦ ਹੈ।ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜਿਲੇ ਦੇ ਸਾਰੇ ਬਲਾਕਾਂ ਵਿੱਚ ਰੈਪਿਡ ਰਿਸਪਾਂਸ ਟੀਮਾਂ ਤੈਨਾਤ ਹਨ ਜਦੋਂ ਵੀ ਉਨ੍ਹਾਂ ਨੂੰ ਕੋਈ ਸ਼ੱਕੀ ਮਰੀਜ ਸੰਬੰਧੀ ਸੂਚਨਾ ਮਿਲਦੀ ਹੈ ਤਾਂ ਸੰਬੰਧਤ ਸ਼ੱਕੀ ਮਰੀਜ ਦੀ ਸਕਰੀਨਿੰਗ ਕਰ ਕੇ ਇਹ ਦੇਖਿਆ ਜਾਂਦਾ ਹੈ ਕਿ ਮਰੀਜ ਨੂੰ ਹੋਮਕਰੇਨਟਈਨ ਕਰਨਾ ਹੈ ਜਾਂ ਜਿਲਾ ਹਸਪਤਾਲ ਭੇਜਣਾ ਹੈ। ਜਿਲੇ ਤੇ ਤੈਨਾਤ ਮੇਜਰ ਰੈਪਿਡ ਰਿਸਪਾਂਸ ਟੀਮ ਵੱਲੋਂ ਤੈਅ ਕੀਤਾ ਜਾਂਦਾ ਹੈ ਕਿ ਮਰੀਜ ਨੂੰ ਆਈਸੋਲੇਸ਼ਨ ਸੈਂਟਰ ਭੇਜਣਾ ਹੈ ਜਾਂ ਨਹੀਂ। ਜਦ ਵੀ ਕੋਈ ਸ਼ੱਕੀ ਮਰੀਜ ਆਉਂਦਾ ਹੈ ਐਮਰਜੈਂਸੀ ਦਾ ਸਟਾਫ ਉਸ ਦੀ ਸਕਰੀਨਿੰਗ ਕਰਦਾ ਹੈ। ਮਾਹਰ ਈ.ਐਨ.ਟੀ ਸਪੈਸ਼ਲਿਸਟ ਤੇ ਪੈਥੋਲੋਜਿਸਟ ਵੱਲੋਂ ਸ਼ੱਕੀ ਦਾ ਟੈਸਟ ਲਿਆ ਜਾਂਦਾ ਹੈ ਤੇ ਪਸ਼ਟੀ ਹੋਣ ਤੇ ਆਈਸੋਲੇਸ਼ਨ ਵਿੱਚ ਤੈਨਾਤ ਰੈਪਿਡ ਰਿਸਪਾਂਸ ਟੀਮ ਜਿਸ ਵਿੱਚ ਮੈਡੀਕਲ ਸਪੈਸ਼ਲਿਸਟ, ਰੂਰਲ ਮੈਡੀਕਲ ਅਫਸਰ, ਸੀ.ਐਚ.ਓਜ ਤੇ ਹੋਰ ਸਟਾਫ ਸ਼ਾਮਲ ਹੈ ਆਪਣੀ ਡਿਊਟੀ ਸੰਭਾਲ ਲੈਂਦੇ ਹਨ ਤੇ ਮਰੀਜ ਨੂੰ ਨਿਗਰਾਨੀ ਵਿੱਚ ਰੱਖਦੇ ਹਨ। ਮਰੀਜ ਨੂੰ ਦਿਨ ਵਿੱਚ ੩ ਤੋਂ ੪ ਵਾਰ ਤੈਨਾਤ ਸਟਾਫ ਵੱਲੋਂ ਵੱਲੋਂ ਚੈੱਕ ਕੀਤਾ ਜਾਂਦਾ ਹੈ। ਸਿਵਲ ਸਰਜਨ ਹਰ 2 ਘੰਟੇ ਬਾਅਦ ਲੈਂਦੇ ਹਨ ਰਿਪੋਰਟ
ਜਿਲਾ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿੱਚ 2 ਮਰੀਜ ਦਾਖਲ ਹਨ। ਜਿਕਰਯੋਗ ਹੈ ਕਿ ਇਨ੍ਹਾਂ ਮਰੀਜਾਂ ਦੀ ਹਾਲਤ ਵੀ ਸਥਿਰ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਵੱਲੋਂ ਖੁਦ ਹਾਲਾਤਾਂ ਤੇ ਪੈਣੀ ਨਜਰ ਰੱਖੀ ਜਾ ਰਹੀ ਹੈ ਤੇ ਹਰ ਦੋ ਘੰਟੇ ਬਾਅਦ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਮਰੀਜਾਂ, ਸਟਾਫ, ਲੋਜਿਸਟਿਕਸ ਦੀ ਜਾਣਕਾਰੀ ਲਈ ਜਾਂਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਰੂਰਤ ਨੂੰ ਤੁਰੰਤ ਹੀ ਪੂਰਾ ਕੀਤਾ ਜਾ ਸਕੇ ਅਤੇ ਮਰੀਜ ਨੂੰ ਕੋਈ ਤਕਲੀਫ ਨਾ ਹੋਏ। ਮਰੀਜ ਦੀ ਖੁਰਾਕ, ਵਾਰਡ ਦੀ ਸਾਫ ਸਫਾਈ ਤੇ ਸੈਨੀਟਾਈਜੇਸ਼ਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।ਮਰੀਜਾਂ ਦੀ ਕੀਤੀ ਜਾਂਦੀ ਹੈ ਕਾਊਂਸਲਿੰਗ
ਕੋਰੋਨਾ ਵਾਇਰਸ ਤੋਂ ਸ਼ਰੀਰਕ ਰੂਪ ਨਾਲ ਸਿਹਤਮੰਦ ਰਹਿਣ ਦੇ ਨਾਲ ਨਾਲ ਮਾਨਸਿਕ ਤੌਰ ਤੇ ਸਿਹਤਮੰਦ ਰਹਿਣਾ ਆਈਸੋਲੇਸ਼ਨ ਵਿੱਚ ਰਹਿ ਰਹੇ ਮਰੀਜਾਂ ਲਈ ਬਹੁਤ ਜਰੂਰੀ ਹੈ । ਜਿਕਰਯੋਗ ਹੈ ਕਿ ਪਾਜੀਟਿਵ ਮਰੀਜ ਨੂੰ ੧੪ ਦਿਨ ਦੇ ਏਕਾਂਤਵਾਸ ਵਿੱਚ ਘਰਦਿਆਂ ਤੋਂ ਦੂਰ ਆਈਸੋਲੇਟ ਕੀਤਾ ਜਾਂਦਾ ਹੈ। ਮਾਨਸਿਕ ਤੌਰ ਤੇ ਮਰੀਜ ਨੂੰ ਮਜਬੂਤ ਰੱਖਣਾ ਅਜਿਹੇ ਹਾਲਾਤਾਂ ਵਿੱਚ ਬਹੁਤ ਜਰੂਰੀ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਸਪੈਸ਼ਲ ਕਾਊਂਸਲਰਾਂ ਵੱਲੋਂ ਪਾਜੀਟਿਵ ਮਰੀਜਾਂ ਦੀ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ ਤਾਂ ਕਿ ਮਾਨਸਿਕ ਤੌਰ ਤੇ ਉਹ ਨਾ ਡੋਲਣ। ਇਹੀ ਨਹੀਂ ਹੋਮ ਸਿੱਕਨੈੱਸ ਨੂੰ ਦੂਰ ਕਰਨ ਲਈ ਮਰੀਜਾਂ ਦੀ ਫੋਨ ਰਾਹੀਂ ਘਰਦਿਆਂ ਨਾਲ ਗੱਲਬਾਤ ਵੀ ਕਰਵਾਈ ਜਾਂਦੀ ਹੈ।

ਆਈ.ਡੀ.ਐਸ.ਪੀ. ਤੇ ਐਨ.ਐਚ.ਐਮ. ਯੂਨਿਟ ਵੱਲੋਂ ਕੋਰੋਨਾ ਦੀ ਡਾਟਾ ਮੈਨੇਜਮੈਂਟ
ਇੱਕ ਪਾਸੇ ਜਿੱਥੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਸਿਹਤ ਪੱਖੋਂ ਲੋਕਾਂ ਨੂੰ ਕੋਰੋਨਾ ਤੋਂ ਸਿਹਤਮੰਦ ਰੱਖਣ ਲਈ ਡਟਿਆ ਹੋਇਆ ਹੈ ਉੱਥੇ ਹੀ ਦੂਸਰੇ ਪਾਸੇ ਕੋਰੋਨਾ ਵਾਇਰਸ ਦੇ ਸ਼ੱਕੀ ਤੇ ਪਾਜੀਟਿਵ ਮਰੀਜਾਂ, ਪਾਜੀਟਿਵ ਮਰੀਜਾਂ ਦੇ ਕਾਨਟੈਕਟ ਵਿੱਚ ਆਏ ਲੋਕਾਂ ਦੀ ਲਾਈਨਲਿਸਟਿੰਗ ਆਦਿ ਦੇ ਡਾਟਾ ਨੂੰ ਮੈਨੇਜ ਕਰਨਾ ਵੀ ਅਹਿਮ ਹੈ। ਜਿਲਾ ਆਈ.ਡੀ.ਐਸ.ਪੀ. ਵਿੰਗ ਨੂੰ ਕੋਰੋਨਾ ਹੈਡਕੁਆਟਰ ਕੰਟਰੋਲ ਰੂਮ ਵਜੋਂ ਸਥਾਪਿਤ ਕੀਤਾ ਗਿਆ ਹੈ। ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਤੇ ਡਾ. ਨਵਪ੍ਰੀਤ ਕੌਰ ਸਿਵਲ ਸਰਜਨ ਡਾ. ਜਸਮੀਤ ਬਾਵਾ ਦੇ ਦਿਸ਼ਾ ਨਿਰਦੇਸ਼ਾਂ ੨੪ ਘੰਟੇ ਆਪਣੇ ਸਟਾਫ ਦੇ ਸਹਿਯੋਗ ਨਾਲ ਕੋਰੋਨਾ ਦੀ ਜਿਲੇ ਵਿੱਚ ਚੈਨ ਨੂੰ ਤੋੜਣ ਲਈ ਇੱਕ ਪਲਾਨ ਦੇ ਅਨੁਸਾਰ ਡਟੇ ਹੋਏ ਹਨ। ਆਈ.ਡੀ.ਐਸ.ਪੀ. ਵਿੰਗ ਤੇ ਐਨ.ਐਚ.ਐਮ ਦੇ ਡਾਟਾ ਮੈਨੇਜਰ, ਕੰਪਿਊਟਰ ਆਪਰੇਟਰ, ਐਸ.ਆਈਜ. ਮਲਟੀਪਰਪਜ ਹੈਲਥ ਵਰਕਰਜ ਆਪਣੀ ਨਿਰਧਾਰਿਤ ਡਿਊਟੀ ਨੂੰ ਪੂਰੀ ਤਰ੍ਹਾਂ ਨਾਲ ਨਿਭਾ ਰਹੇ ਹਨ।ਬਾਕਸ ਵਿਦਿਆਰਥਣ ਦੇ ਕਲੋਜ ਕਾਨਟੈਕਟ ਵਿੱਚ ਆਏ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ ਤੇ ਸਾਰੇ ਬਲਾਕਾਂ ਦੇ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਸਕਰੀਨਿੰਗ
ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਨੀਤੂ ਚੌਹਾਨ ਜੋਕਿ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਦੀ ਵਿਦਿਆਰਥਣ ਹੈ ਨੂੰ ਕੋਰੋਨਾ ਪਾਜੀਟਿਵ ਆਉਣ ਤੇ ੧੨ ਤਾਰੀਖ ਨੂੰ ਆਈਸੋਲੇਸ਼ਨ ਸੈਂਟਰ ਵਿਚ ਦਾਖਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਦੇ ਸੰਪਰਕ ਵਿੱਚ ਆਏ ਕਲੋਜ ਕਾਨਟੈਕਟਸ ਦੇ ਸੈਂਪਲ ਲਏ ਜਾ ਰਹੇ ਹਨ ਤੇ ਐਲ.ਪੀ.ਯੂ ਦੇ ਸਾਰੇ ਬਲਾਕਸ ਦੇ ਵਿਦਿਆਰਥੀਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਦੇ ਸਾਰੇ ਮੈਸ ਵਰਕਰਸ, ਸਕਿਊਰਿਟੀ ਗਾਰਡਸ, ਹਾਊਸਕੀਪਿੰਗ ਸਟਾਫ, ਲਾਂਡਰੀ ਸਟਾਫ ਦੇ ਸੈਂਪਲ ਵੀ ਸਿਹਤ ਵਿਭਾਗ ਵੱਲੋਂ ਲਏ ਜਾਣ ਦੀ ਤਜਵੀਜ ਹੈ।