* ਸਿਹਤ ਵਿਭਾਗ ਦੀ ਟੀਮ ਨੇ ਦਰਵੇਸ਼ ਪਿੰਡ ‘ਚ ਲਏ 37 ਸੈਂਪਲ

ਫਗਵਾੜਾ (ਡਾ ਰਮਨ)

ਫਗਵਾੜਾ ਦੇ ਨਜਦੀਕੀ ਦਰਵੇਸ਼ ਪਿੰਡ ਵਿਖੇ ਕੋਰੋਨਾ ਦਾ ਇਕ ਕੇਸ ਪਾਜੀਟਿਵ ਆਉਣ ਤੋਂ ਬਾਅਦ ਪਿੰਡ ਵਾਸੀਆਂ ਦਾ ਕੋਰੋਨਾ ਟੈਸਟ ਕਰਨ ਲਈ ਸੀ.ਐਚ.ਸੀ. ਪਾਂਛਟ ਤੋਂ ਸਿਹਤ ਮਹਿਕਮੇ ਦੀ ਟੀਮ ਦਰਵੇਸ਼ ਪਿੰਡ ਪੁੱਜੀ। ਜਿਸ ਤੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਸਰਪੰਚ ਭੁਪਿੰਦਰ ਸਿੰਘ ਖਹਿਰਾ ਨੇ ਟੀਮ ਦਾ ਪਿੰਡ ਪੁੱਜਣ ਤੇ ਸਵਾਗਤ ਕੀਤਾ। ਟੀਮ ਵਲੋਂ ਸੈਂਪਲ ਲੈਣ ਦੀ ਸ਼ੁਰੂਆਤ ਦਲਜੀਤ ਰਾਜੂ ਤੋਂ ਕੀਤੀ ਗਈ। ਇਸ ਉਪਰੰਤ ਪਾਜੀਟਿਵ ਆਈ ਮਹਿਲਾ ਪਰਮਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਸਮੇਤ ਕਰੀਬ 37 ਲੋਕਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ। ਇਸ ਦੌਰਾਨ ਦਲਜੀਤ ਰਾਜੂ ਨੇ ਦੱਸਿਆ ਕਿ ਉਹਨਾਂ ਦੇ ਭਾਬੀ ਪਰਮਿੰਦਰ ਕੌਰ ਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਪਿੰਡ ਵਾਸੀਆਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਜੋ ਲੋਕ ਬਾਕੀ ਰਹਿ ਗਏ ਹਨ ਉਹਨਾਂ ਦੇ ਵੀ ਜਲਦੀ ਸੈਂਪਲ ਦੁਆਏ ਜਾਣਗੇ। ਉਹਨਾਂ ਕਿਹਾ ਕਿ ਫਗਵਾੜਾ ਹਲਕੇ ਵਿਚ ਕੋਰੋਨਾ ਕੇਸਾਂ ਦਾ ਵੱਧਣਾ ਬੇਸ਼ਕ ਚਿੰਤਾ ਦਾ ਵਿਸ਼ਾ ਹੈ ਪਰ ਜਾਗਰੁਕਤਾ ਨਾਲ ਇਸ ਸਥਿਤੀ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਕੋਰੋਨਾ ਟੈਸਟ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਬਿਲਕੁਲ ਫਰੀ ਕੀਤੇ ਜਾਂਦੇ ਹਨ। ਟੈਸਟ ਕਰਵਾਉਣ ਤੋਂ ਡਰਨਾ ਨਹੀਂ ਚਾਹੀਦਾ। ਜੇਕਰ ਕੋਈ ਲੱਛਣ ਨਜ਼ਰ ਆਉਂਦੇ ਹਨ ਜਾਂ ਕਿਸੇ ਕੋਰੋਨਾ ਪਾਜੀਟਿਵ ਮਰੀਜ ਨਾਲ ਸੰਪਰਕ ਰਿਹਾ ਹੋਵੇ ਤਾਂ ਤੁਰੰਤ ਟੈਸਟ ਕਰਵਾਇਆ ਜਾਵੇ। ਇਸ ਤੋਂ ਇਲਾਵਾ ਫੇਸ ਮਾਸਕ, ਸੈਨੀਟਾਈਜਰ ਅਤੇ ਸਰੀਰਿਕ ਦੂਰੀ ਵਰਗੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਕੇ ਕੋਰੋਨਾ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਮੈਂਬਰ ਪੰਚਾਇਤ ਅਮਰੀਕ ਸਿੰਘ ਮੀਕਾ, ਸੁਰਜੀਤ ਕੁਮਾਰ, ਰਾਜਵਿੰਦਰ ਕੌਰ ਆਦਿ ਹਾਜਰ ਸਨ।