(Ashok Lal)

ਫਗਵਾੜਾ – ਫਗਵਾੜਾ ਸ਼ਹਿਰ ਅਤੇ ਨਜ਼ਦੀਕੀ ਪਿੰਡਾਂ ਦੇ ਅੰਗਹੀਣਾਂ ਨੂੰ ਸਰਬ ਨੌਜਵਾਨ ਸਭਾ (ਰਜਿ:) ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਰਾਸ਼ਨ ਕਿੱਟਾਂ ਵੰਡਣ ਦੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਫਗਵਾੜਾ ਸ਼ਹਿਰ ਦੇ ਨਵ-ਨਿਯੁੱਕਤ ਐਸ.ਡੀ.ਐਮ. ਪਵਿੱਤਰ ਸਿੰਘ ਨੇ ਕਿਹਾ ਕਿ ਇਸ ਕੋਰੋਨਾ ਕਾਲ ਵਿੱਚ ਮਨੁੱਖ ਮਨੁੱਖ ਤੋਂ ਦੂਰ ਹੋ ਰਿਹਾ ਹੈ, ਪਰ ਸਵੈ-ਸੇਵੀ ਸੰਸਥਾਵਾਂ ਮਨੁੱਖਾਂ ‘ਚ ਵੱਧ ਰਹੀ ਇਸ ਦੂਰੀ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹਨ। ਇਸ ਸਮੇਂ ਹੋਰਨਾਂ ਤੋਂ ਬਿਨਾਂ ਸੀ.ਡੀ.ਪੀ.ਓ. ਮੈਡਮ ਸੁਸ਼ੀਲ ਲਤਾ ਭਾਟੀਆ, ਉਦਯੋਗਪਤੀ ਜਤਿੰਦਰ ਸਿੰਘ ਕੁੰਦੀ,ਐਡਵੋਕੇਟ ਵਿਜੇ ਸ਼ਰਮਾ, ਹੁਸਨ ਲਾਲ,ਜੀ.ਐਮ ਜੇ.ਸੀ.ਟੀ.ਫਗਵਾੜਾ, ਰਾਜ ਕੁਮਾਰ ਕਨੌਜੀਆ,ਸਾਹਿਬਜੀਤ ਸਿੰਘ ਸਾਬੀ, ਕੁਲਵੀਰ ਬਾਵਾ, ਮਨਮੀਤ ਮੇਵੀ, ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਹਰਜਿੰਦਰ ਗੋਗਨਾ, ਕੁਲਤਾਰ ਬਸਰਾ, ਡਾ. ਨਰੇਸ਼ ਬਿੱਟੂ,੍ਰਰਾਮ ਲੁਭਾਇਆ ਆਦਿ ਹਾਜ਼ਰ ਸਨ।