-ਕਣਕ ਦੇ ਨਾਲ ਖੰਡ,ਚਾਅ ਪੱਤੀ ਅਤੇ ਘੀ ਦਾ ਕਹਿ ਕੇ,ਗ਼ਰੀਬਾਂ ਦੇ ਨੀਲੇ ਕਾਰਡ ਵੀ ਕੱਟੇਂ
-ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਭੇਜੀ ਫ਼ਰੀ ਕਣਕ ਅਤੇ ਛੋਲਿਆਂ ਦੀ ਵੰਡ ਲਈ ਪਰਚੀਆਂ ਕੱਟੀਆਂ
ਫਗਵਾੜਾ (ਡਾ ਰਮਨ ) ਕੋਰੋਨਾ ਕਾਲ ਦੌਰਾਨ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਲਈ ਇਸ ਵਾਰ ਪ੍ਰਤੀ ਵਿਅਕਤੀ 25 ਕਿੱਲੋ ਕਣਕ ਅਤੇ ਪ੍ਰਤੀ ਪਰਿਵਾਰ ਪੰਜ ਕਿੱਲੋ ਛੋਲੇ ਫ਼ਰੀ ਭੇਜੇ ਗਏ ਹਨ ਜਿਸ ਨੂੰ ਵੰਡਣ ਲਈ ਵੀ ਪੰਜਾਬ ਸਰਕਾਰ ਨੇ ਇੱਕ ਮਹੀਨੇ ਤੋ ਵੱਧ ਸਮਾਂ ਲੱਗਾ ਦਿੱਤਾ ਇਹ ਵਿਚਾਰ ਫਗਵਾੜਾ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਆਪਣੇ ਵਾਰਡ ਕਟੈਹਰਾ ਚੌਂਕ ਵਿਚ ਜ਼ਰੂਰਤਮੰਦ ਪਰਿਵਾਰਾਂ ਦੀਆਂ ਪਰਚੀਆਂ ਕੱਟਦੇ ਹੋਏ ਪਰਗਟ ਕੀਤੇ ਉਨਾਂ ਕਿਹਾ ਕਿ ਜਿੰਨਾ ਦੀ ਪਰਚੀਆਂ ਕੱਟੀਆਂ ਹਨ,ਉਹ ਲੋਕ ਖ਼ੁਸ਼ ਹਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਧੰਨਵਾਦ ਕਰ ਰਹੇ ਹਨ ਖੋਸਲਾ ਨੇ ਅੱਜ ਫਿਰ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਕਿਹਾ ਕਿ ਕੋਰੋਨਾ ਕਾਲ ਵਿਚ ਜਿੰਨੀ ਮਦਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜ਼ਰੂਰਤਮੰਦ ਪਰਿਵਾਰਾਂ ਦੀ ਕੀਤੀ, ਪਹਿਲਾਂ ਫ਼ਰੀ ਕਣਕ ਅਤੇ ਦਾਲ ਛੋਲੇ ਭੇਜੇ ,ਹੁਣ ਕਣਕ ਨਾਲ ਛੋਲੇ ਭੇਜੇ ਹਨ ਉਨਾ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਜੋ ਬਹੁਤ ਉੱਚੀਆਂ ਗੱਲਾ ਕਰਦੀ ਹੈ ਨੇ ਲੋਕਾਂ ਨੂੰ ਕੀ ਦਿੱਤਾ ‘ਛਣਕਣਾ’
ਕਾਂਗਰਸੀ ਪਤਾ ਨਹੀਂ ਕਿਸ ਗੱਲ ਤੇ ਭੁੜਕਦੇ ਫਿਰਦੇ ਹਨ ਖੋਸਲਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾ ਤੋਂ ਪਹਿਲਾਂ ਗ਼ਰੀਬਾਂ ਨਾਲ ਵਾਅਦਾ ਕੀਤਾ ਸੀ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਕਣਕ ਦਾਲ ਸਕੀਮ ਦੇ ਨਾਲ ਤੁਹਾਨੂੰ ਖੰਡ,ਚਾਅ ਪੱਤੀ ਅਤੇ ਘੀ ਦਿੱਤਾ ਜਾਵੇਗਾ ਲੋਕ ਵਿਚਾਰੇ ਕਾਂਗਰਸ ਦੀ ਖੰਡ,ਚਾਅ ਪੱਤੀ ਅਤੇ ਘੀ ਉਡੀਕਦੇ ਰਹੇ,ਕੈਪਟਨ ਸਰਕਾਰ ਬਣਦੇ ਹੀ ਉਨਾਂ ਗ਼ਰੀਬਾਂ ਦੇ ਨੀਲੇ ਕਾਰਡ ਵੀ ਕੱਟ ਦਿੱਤੇ ਕੋਰੋਨਾ ਕਾਲ ਦੌਰਾਨ ਕੈਪਟਨ ਸਰਕਾਰ ਨੇ ਖ਼ੁਦ ਮਦਦ ਕੀ ਕਰਨੀ ਸੀ,ਲੋਕ ਨੀਲੇ ਕਾਰਡ ਦੇ ਰਾਸ਼ਨ ਨੂੰ ਵੀ ਤਰਸਦੇ ਰਹੇ ਉਨਾਂ ਕਿਹਾ ਕਿ ਕਾਂਗਰਸੀ ਜੋ ਵਿਕਾਸ ਦੀਆਂ ਗੱਲਾ ਕਰਦੇ ਹਨ,ਉਹ ਦੱਸਣ ਕਿ ਫਗਵਾੜਾ ਵਿਚ ਆਡੀਟੋਰੀਅਮ,ਮਲਟੀ ਲੈਵਲ ਕਾਰ ਪਾਰਕਿੰਗ,ਸੀਵਰੇਜ ਸਿਸਟਮ,ਨਗਰ ਕੌਂਸਲ ਨੂੰ ਨਗਰ ਨਿਗਮ ਬਣਾਉਣਾ ਆਖ਼ਿਰ ਕਿ ਸਦੀ ਦੇਣ ਹੈ ਉਨਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਨੇ ਤੰਗੀ ਵਿਚ ਲੋਕਾਂ ਨੂੰ ਸਹਾਰਾ ਦਿੱਤਾ ਉੱਥੇ ਹੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਉਨਾਂ ਦੀ ਧਰਮਪਤਨੀ ਅਤੇ ਸਮਾਜ ਸੇਵੀ ਅਨੀਤਾ ਸੋਮ ਪ੍ਰਕਾਸ਼ ਨੇ ਹਜ਼ਾਰਾ ਲੋਕਾਂ ਨੂੰ ਲੱਖਾ ਰੁਪਏ ਦਾ ਰਾਸ਼ਨ ਵੰਡਿਆ ਅਤੇ ਕਈ ਜਗਾ ਤੇ ਲੰਗਰ ਲਗਾਈ ਰੱਖੇ