-ਅਕਾਲੀ ਦਲ ਅਤੇ ਆਪ ਸਮੇਤ ਪਾਰਟੀਆਂ ਸੰਕਟ ਦੇ ਸਮੇਂ ਵਿਚ ਸਰਕਾਰ ਦਾ ਸਾਥ ਦੇਣ ਦੀ ਬਜਾਏ ਸਿਆਸਤ ਵਿਚ ਲੱਗੀਆਂ
ਫਗਵਾੜਾ ( ਡਾ ਰਮਨ ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ.) ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਵੀ ਕੇਂਦਰ ਸਰਕਾਰ ਨੇ ਪੰਜਾਬ ਦੇ ਹਿਤਾਂ ਦੀ ਅਣਦੇਖੀ ਕੀਤੀ। ਕੋਰੋਨਾ ਰਾਹਤ ਦੇ ਮਾਮਲੇ ਵਿਚ ਇੱਕ ਬਾਰ ਵੀ ਪ੍ਰਦੇਸ਼ ਸਰਕਾਰ ਨੂੰ ਵਿਸ਼ਵਾਸ ਵਿਚ ਨਹੀਂ ਲਿਆ। ਪੰਜਾਬ ਦੇ ਹਿੱਸੇ ਦੀ ਬਣਦਾ ਜੀਐਸਟੀ ਵੀ ਸਮੇਂ ਸਿਰ ਨਹੀਂ ਦਿੱਤਾ ਗਿਆ,ਜਿਸ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਪਟੜੀ ਤੇ ਲਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਅਤੇ ਖ਼ਜ਼ਾਨਾ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਨੂੰ ਕੜੀ ਮਿਹਨਤ ਕਰਨੀ ਪੈ ਰਹੀ ਹੈ। ਧਾਲੀਵਾਲ ਨੇ ਕਿਹਾ ਕਿ ਜੀਐਸਟੀ ਵਿਚ ਰਾਜਾਂ ਦੀ ਹਿੱਸੇਦਾਰੀ ਸੰਬੰਧੀ ਨਾਕਸ ਪ੍ਰਣਾਲੀ ਨੂੰ ਲੈ ਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ। ਉਹ ਅੱਜ ਫਗਵਾੜਾ ਵਿਚ ਕਾਂਗਰਸ ਨੇਤਾਵਾਂ ਨਾਲ ਮੀਟਿੰਗ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰਾਨ ਅਕਾਲੀ ਦਲ ਅਤੇ ਆਪ ਸਮੇਤ ਸਾਰੀ ਵਿਰੋਧੀ ਪਾਰਟੀਆਂ ਇਸ ਸੰਕਟ ਦੇ ਸਮੇਂ ਦੌਰਾਨ ਸਰਕਾਰ ਦੀ ਮਦਦ ਕਰਨ ਦੀ ਵਜਾਏ ਸਿਆਸਤ ਕਰ ਰਾਹੀਆਂ ਹਨ। ਜਿਸ ਦਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੇ ਸਾਰੇ ਮਤਭੇਦ ਭੁੱਲਾ ਕੇ ਸੰਕਟ ਕਾਲ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸੰਬੰਧੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਅਕਾਲੀ ਦਲ ਕੇਂਦਰ ਸਰਕਾਰ ਦੇ ਸੋਹਲੇ ਗਾ-ਗਾ ਕੇ ਆਪਣੇ ਮੂਲ ਭੂਤ ਪ੍ਰਿੰਸੀਪਲ ਨੂੰ ਹੀ ਦਾਅ ਤੇ ਲਾ ਦਿੱਤਾ ਹੈ। ਅਕਾਲੀ ਦਲ ਸ਼ੁਰੂ ਤੋਂ ਰਾਜਾ ਦੀ ਖ਼ੁਦਮੁਖ਼ਤਿਆਰੀ ਲਈ ਸੰਘਰਸ਼ ਕਰਦਾ ਰਿਹਾ ਹੈ,ਪਰ ਹੁਣ ਕੇਂਦਰ ਵਿਚ ਆਪਣੇ ਪਰਿਵਾਰ ਦੀ ਵਜ਼ੀਰੀ ਕਾਇਮ ਰੱਖਣ ਲਈ ਰਾਜਾਂ ਦੇ ਫੈਡਰਲ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ਾਂ ਵਿਚ ਸਹਾਈ ਹੋ ਰਹੇ ਹਨ। ਖੇਤੀ ਸੰਬੰਧੀ ਆਰਡੀਨੈਂਸ ਇਸ ਸਪਸ਼ਟ ਉਦਾਹਰਨ ਹੈ। ਧਾਲੀਵਾਲ ਨੇ ਕਿਹਾ ਕਿ ਹੋਰਨਾਂ ਸਟੇਟਾਂ ਦੇ ਮੁਕਾਬਲੇ ਪੰਜਾਬ ਵਿਚ ਕੋਰੋਨਾ ਰਿਕਵਰੀ ਰੇਟ ਬਹੁਤ ਵਧੀਆਂ ਹੈ,ਜੋ ਕੈਪਟਨ ਸਰਕਾਰ ਦੀ ਸੁਚੱਜੀ ਅਗਵਾਈ ਦਾ ਨਤੀਜਾ ਹੈ। ਸਰਕਾਰ ਨੇ ਬਿਨਾਂ ਕਿਸੇ ਪ੍ਰਕਾਰ ਦੀ ਕਟੌਤੀ ਕੀਤੇ ਸਿਹਤ ਸੰਬੰਧੀ ਸਹੂਲਤਾਂ ਨੂੰ ਬਿਹਤਰ ਬਣਾਏ ਰੱਖਣ ਲਈ ਲਗਾਤਾਰ ਯਤਨ ਕੀਤੇ ਹਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜਿਸ ਸਿਹਤ ਪੈਟਰਨ ਦੀ ਗੱਲ ਕਰਦੇ ਹਨ,ਉਹ ਸਿਰਫ਼ ਇੱਕ ਸਿਆਸਤ ਹੈ। ਕਿਉਂਕਿ ਦਿੱਲੀ ਦੀ ਭੂਗੋਲਿਕ,ਆਰਥਕ ਅਤੇ ਸਿਆਸੀ ਹਾਲਤ ਵਿਚ ਬਹੁਤ ਅੰਤਰ ਹੈ। ਨਾਲੇ ਜੇ ਕੇਜਰੀਵਾਲ ਸਾਹਿਬ ਨੂੰ ਪੰਜਾਬ ਦਾ ਇਨ੍ਹਾਂ ਹੀ ਫ਼ਿਕਰ ਹੈ ਤਾਂ ਉਹ ਦੱਸਣ ਕਿ ਪੰਜਾਬ ਦੇ ਆਪ ਨੇਤਾ ਸਰਕਾਰ ਦੀ ਮਦਦ ਕਰਨ ਦੀ ਬਜਾਏ ਖਿੱਲੀ ਉਡਾਉਣ ਵਿਚ ਕਿਉਂ ਮਸਰੂਫ਼ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਾਮਲੇ ਵਿਚ ਅੱਗੇ ਆਕੇ ਸਾਰਿਆਂ ਨੂੰ ਸਰਕਾਰ ਦੀ ਮਦਦ ਕਰਨੀ ਹੋਵੇਗੀ ਅਤੇ ਲੋਕਾਂ ਨੂੰ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਨੀ ਹੋਵੇਗੀ। ਸਰਕਾਰੀ ਨਿਰਦੇਸ਼ ਲੋਕਾਂ ਦੇ ਭਲੇ ਲਈ ਹਨ ਨਾਂ ਕਿ ਕੋਈ ਬੰਦਿਸ਼ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਪੰਜਾਬ ਕੋਰੋਨਾ ਤੋਂ ਨਿਜਾਤ ਪਾ ਲਵੇਗਾ। ਕਿਸੇ ਬਹਿਕਾਵੇ ਵਿਚ ਆਕੇ ਲੋਕ ਸਿਹਤ ਸੰਬੰਧੀ ਨਿਰਦੇਸ਼ਾਂ ਦੇ ਉਲੰਘਣਾ ਅਤੇ ਸਿਹਤ ਟੀਮ ਨਾਲ ਦੁਰਵਿਹਾਰ ਸਾਡੇ ਲਈ ਲੜਨ ਵਾਲੇ ਕੋਰੋਨਾ ਵਾਰਿਆ ਦਾ ਹੌਸਲਾ ਪਸਤ ਕਰੇਗਾ,ਲੋਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ,ਪੀਪੀਸੀਪੀ ਦੇ ਸਾਬਕਾ ਪ੍ਰਦੇਸ਼ ਸਕੱਤਰ ਮਨੀਸ਼ ਭਾਰਦਵਾਜ,ਸੀਨੀਅਰ ਕਾਂਗਰਸ ਆਗੂ ਸੁਸ਼ੀਲ ਮੈਣੀ,ਸਾਬਕਾ ਬਲਾਕ ਕਾਂਗਰਸ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਜਤਿੰਦਰ ਵਰਮਾਨੀ,ਮਨੀਸ਼ ਪ੍ਰਭਾਕਰ,ਬੰਟੀ ਵਾਲੀਆ,ਦਰਸ਼ਨ ਧਰਮਸੋਤ,ਪਦਮਦੇਵ ਸੁਧੀਰ,ਅਵਿਨਾਸ਼ ਗੁਪਤਾ,ਵਿੱਕੀ ਸੂਦ,ਓਮ ਪਰਕਾਸ਼ ਬਿੱਟੂ,ਗੁਰਦੀਪ ਦੀਪਾ, ਜਿੱਲ੍ਹਾ ਯੂਥ ਪ੍ਰਧਾਨ ਫਗਵਾੜਾ ਸੌਰਭ ਖੁੱਲਰ, ਫਗਵਾੜਾ ਯੂਥ ਪ੍ਰਧਾਨ ਕਰਮਬੀਰ ਕੰਮਾ,ਦਲਜੀਤ ਚਾਨਾ,ਜਗਜੀਤ ਬਿੱਟੂ,ਹਨੀ ਧਾਲੀਵਾਲ,ਉਦੇ ਖੁੱਲਰ ਆਦਿ ਮੌਜੂਦ ਸਨ।