* ਐਸ.ਪੀ., ਡੀ.ਐਸ.ਪੀ., ਸਮੇਤ ਥਾਣਾ ਮੁਖੀਆਂ ਨੇ ਲੰਗਰ ‘ਚ ਪਾਇਆ ਯੋਗਦਾਨ
* ਰੋਜਾਨਾ ਦੋ ਹਜ਼ਾਰ ਲੋਕਾਂ ਦੇ ਭੋਜਨ ਦਾ ਕੀਤਾ ਜਾ ਰਿਹਾ ਪ੍ਰਬੰਧ

ਫਗਵਾੜਾ (ਡਾ ਰਮਨ ) ਆਫ਼ਤਾਂ ਦੇ ਸਮੇਂ ਜਿਹੜੇ ਲੋਕ ਜਾਨ ਜੋਖ਼ਿਮ ਵਿੱਚ ਪਾਕੇ ਲੋਕ ਸੇਵਾ ਲਈ ਸਮਰਪਿਤ ਹੁੰਦੇ ਹਨ ਉਹ ਅਸਲ ਅਰਥਾਂ ਵਿੱਚ ਸਮਾਜ ਦੇ ਹੀਰੋ ਹਨ। ਕੋਰੋਨਾ ਆਫ਼ਤ ਦੇ ਸਮੇਂ ਜਿਥੇ ਮੂਹਰਲੀਆਂ ਸਫ਼ਾਂ ਵਿੱਚ ਪੰਜਾਬ ਪੁਲਿਸ ਅਤੇ ਡਾਕਟਰੀ ਅਮਲਾ ਕੰਮ ਕਰ ਰਿਹਾ ਹੈ, ਉਥੇ ਸਮਾਜ ਸੇਵੀ ਸੰਸਥਾਵਾਂ ਤਨੋਂ, ਮਨੋਂ, ਧਨੋਂ ਲੋਕ ਸੇਵਾ ਵਿੱਚ ਜੁੱਟੀਆਂ ਹੋਈਆਂ ਹਨ। ਫਗਵਾੜਾ ਦੇ ਐਸ.ਪੀ. ਮਨਵਿੰਦਰ ਸਿੰਘ ਨੇ ਇਹ ਸ਼ਬਦ ਕਹਿੰਦਿਆਂ ਫਗਵਾੜਾ ਦੀ ਸਰਬ ਨੌਜਵਾਨ ਸਭਾ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਇਹ ਸੰਸਥਾ 42ਦਿਨਾਂ ਤੋਂ ਲੋੜਵੰਦਾਂ ਨੂੰ ਲੰਗਰ ਖੁਆਕੇ ਪੁਲਿਸ ਪ੍ਰਸ਼ਾਸਨ ਦੇ ਉਸ ਟੀਚੇ ਨੂੰ ਪੂਰਾ ਕਰਨ ‘ਚ ਮਦਦ ਕਰ ਰਹੀ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ। ਸਰਬ ਨੌਜਵਾਨ ਸਭਾ ਇਸ ਕਰੋਨਾ ਆਫ਼ਤ ਸਮੇਂ ਹਰ ਰੋਜ਼ 2000 ਲੋਕਾਂ ਨੂੰ ਭੋਜਨ ਪਹੁੰਚਾ ਕੇ ਲੋੜਵੰਦਾਂ ਦੀ ਮਦਦ ਕਰ ਰਹੀ ਹੈ। ਇਸ ਮੌਕੇ ਝਾਪੜ ਕਲੋਨੀ ਅਤੇ ਨੰਗਲ ਰੋਡ, ਨਿਊ ਸਟਾਰ ਸਿਟੀ, ਬਸੰਤ ਨਗਰ, ਅਨੰਦ ਵਿਹਾਰ ਅਤੇ ਟਾਵਰ ਕਲੋਨੀ, ਗੋਬਿੰਦਪੁਰਾ ਦੇ ਕੁਝ ਇਲਾਕਿਆਂ ਵਿਚ ਲੋੜਵੰਦਾਂ ਨੂੰ ਲੰਗਰ ਛਕਾਇਆ ਗਿਆ। ਅੱਜ ਐਸ.ਪੀ. ਮਨਵਿੰਦਰ ਸਿੰਘ, ਡੀ.ਐਸ.ਪੀ. ਸੁਰਿੰਦਰ ਚਾਂਦ, ਐਸ.ਐਚ.ਓ. ਸਿਟੀ ਉਂਕਾਰ ਸਿੰਘ ਬਰਾੜ, ਐਸ.ਐਚ.ਓ ਸਦਰ ਅਮਰਜੀਤ ਸਿੰਘ ਮੱਲੀ ਨੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਤਿਆਰ ਕੀਤੇ ਲੰਗਰ ਦੀ ਵੰਡ ਕਰਵਾਈ। ਉਹਨਾ ਇਸ ਸਮੇਂ ਲੋੜਵੰਦਾਂ ਨੂੰ ਲੰਗਰ ਵੰਡਿਆ ਅਤੇ ਸਭਾ ਦੇ ਕੰਮ ਦੀ ਪ੍ਰਸੰਸਾ ਵੀ ਕੀਤੀ। ਇਸ ਸਮੇਂ ਹੋਰਨਾਂ ਤੋਂ ਬਿਨ•ਾਂ ਸਭਾ ਦੇ ਮੈਂਬਰ ਰਾਜ ਕੁਮਾਰ ਕਨੌਜੀਆ, ਸਾਹਿਬਜੀਤ ਸਿੰਘ, ਕੁਲਵੀਰ ਬਾਵਾ, ਡਾ. ਕੁਲਦੀਪ ਸਿੰਘ, ਬਲਵਿੰਦਰ ਸਿੰਘ, ਮਨਮੀਤ ਮੇਵੀ, ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਸੋਨੂੰ ਮਹਿਰਾ, ਚਰਨ ਦਾਸ, ਸੁਨੀਲ ਬੇਦੀ, ਹਰਜਿੰਦਰ ਗੋਗਨਾ, ਹਰਜੀਤ ਸਿੰਘ ਪੁੰਨ, ਕੁਲਤਾਰ ਬਸਰਾ, ਡਾ. ਨਰੇਸ਼ ਬਿੱਟੂ, ਸ਼ਿਵ ਕੁਮਾਰ, ਮਨਦੀਪ ਸ਼ਰਮਾ, ਸਵਰਨ ਸਿੰਘ, ਰਣਜੀਤ ਮੱਲਣ, ਕੁਲਵਿੰਦਰ ਸਿੰਘ, ਕਾਮਰਾਜ ਕਨੌਜੀਆ, ਰਿੰਕੂ, ਵਿਨੋਦ ਕੁਮਾਰ ਨੇ ਘਰੋ-ਘਰੀਂ ਜਾ ਕੇ ਲੰਗਰ ਵੰਡਣ ‘ਚ ਮਦਦ ਕੀਤੀ।