* ਬਲੱਡ ਬੈਂਕ ਫਗਵਾੜਾ ‘ਚ 21 ਯੁਨਿਟ ਖੂਨ ਕੀਤਾ ਦਾਨ
ਫਗਵਾੜਾ 1 ਮਈ ( ਅਜੈ ਕੋਛੜ ) ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਵਲੋਂ ਕੋਰੋਨਾ ਆਫਤ ਦੌਰਾਨ ਲੋੜਵੰਦਾਂ ਨੂੰ ਖੂਨ ਲੋੜੀਂਦੇ ਖੂਨ ਦੀ ਪੂਰਤੀ ਜਿਕਰਯੋਗ ਉਪਰਾਲਾ ਕਰਦੇ ਹੋਏ ਲਾਕਡਾਉਨ ਕਰਫਿਉ ਦੇ ਬਾਵਜੂਦ ਖੂਨਦਾਨੀਆਂ ਨਾਲ ਸੰਪਰਕ ਕਰਕੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 21 ਯੁਨਿਟ ਖੂਨ ਦਾਨ ਕਰਵਾਇਆ। ਕਲੱਬ ਦੇ ਪ੍ਰਧਾਨ ਵਿਕਰਮ ਗੁਪਤਾ ਨੇ ਦੱਸਿਆ ਕਿ 6 ਖੂਨਦਾਨੀਆਂ ਨੇ ਪਹਿਲੀ ਵਾਰ ਖੂਨ ਦਾਨ ਵਿਚ ਹਿੱਸਾ ਲਿਆ। ਇਸ ਮੌਕੇ ਕਲੱਬ ਦੇ ਆਈ.ਪੀ.ਪੀ. ਅਤੇ ਸਾਬਕਾ ਵਾਰਡ ਪ੍ਰਧਾਨ ਅਨੁਰਾਗ ਮਨਖੰਡ ਨੇ ਸਮੂਹ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਦੀ ਕਲੱਬ ਸਮੇਂ-ਸਮੇਂ ਦੇ ਅੰਤਰਾਲ ਤੇ ਖੂਨਦਾਨ ਕੈਂਪ ਲਗਾਉਂਦੀ ਹੈ ਪਰ ਇਸ ਸਮੇਂ ਕੋਰੋਨਾ ਆਫਤ ਅਤੇ ਲਾਕਡਾਉਨ ਕਰਫਿਉ ਦੀ ਵਜ•ਾ ਨਾਲ ਖੂਨਦਾਨ ਕੈਂਪ ਲਗਾਉਣਾ ਸੰਭਵ ਨਹੀਂ ਸੀ ਇਸ ਲਈ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਕ-ਇਕ ਖੂਨ ਦਾਨੀ ਨੂੰ ਬੁਲਾ ਕੇ ਇਹ ਉਪਰਾਲਾ ਕੀਤਾ ਗਿਆ ਤਾਂ ਜੋ ਇਸ ਮੁਸ਼ਕਲ ਸਮੇਂ ‘ਚ ਖੂਨ ਦੀ ਘਾਟ ਕਾਰਨ ਕਿਸੇ ਦੀ ਜਿੰਦਗੀ ਖਤਰੇ ‘ਚ ਨਾ ਪਵੇ। ਕਲੱਬ ਪ੍ਰਧਾਨ ਵਿਕਰਮ ਗੁਪਤਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਰਮਣੀਕ ਖੰਡੂਜਾ ਸਨ। ਇਸ ਮੌਕੇ ਬਲੱਡ ਬੈਂਕ ਦੇ ਚੇਅਰਮੈਨ ਅਤੇ ਸੁਖਜੀਤ ਸਟਾਰਚ ਮਿਲ ਫਗਵਾੜਾ ਦੇ ਐਮ.ਡੀ. ਸ੍ਰੀ ਕੁਲਦੀਪ ਸਰਦਾਨਾ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੇ ਸਮੇਂ ਵਿਚ ਕੀਤਾ ਗਿਆ ਖੂਨ ਦਾਨ ਬਹੁਤ ਸਾਰੀਆਂ ਜਿੰਦਗੀਆਂ ਨੂੰ ਬਚਾਉਣ ਵਿਚ ਸਹਾਈ ਬਣੇਗਾ। ਅਖੀਰ ਵਿਚ ਇਸ ਪ੍ਰੋਜੈਕਟ ਦੇ ਡਾਇਰੈਕਟਰ ਰਮਣੀਕ ਖੰਡੂਜਾ ਨੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰਾਕੇਸ਼ ਗੁਪਤਾ, ਵਿਕਾਸ ਚੋਪੜਾ, ਅਰੁਣ ਸ਼ਰਮਾ, ਸੁਖਵੰਤ ਸਿੰਘ, ਦੀਪਕ ਮਲਹੋਤਰਾ, ਗੋਪੀ ਆਦਿ ਹਾਜਰ ਸਨ।