*ਬਾਕੀ 17 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ

ਸ਼ਾਹਕੋਟ/ਮਲਸੀਆਂ,16 ਅਪ੍ਰੈਲ(ਸਾਹਬੀ ਦਾਸੀਕੇ, ਅਮਨਪ੍ਰੀਤ ਸੋਨੂੰ) ਸ਼ਾਹਕੋਟ ਦੇ ਨਜਦੀਕ ਪਿੰਡ ਕੋਟਲਾ ਹੇਰਾਂ ਵਿਖੇ ਕੋਰੋਨਾ ਪਾਜੀਟਿਵ ਔਰਤ ਕੁਲਜੀਤ ਕੋਰ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਆਇਸੋਲੇਟ ਕੀਤੇ ਗਏ ਮ੍ਰਿਤਕ ਦੇ ਪਤੀ ਮਲਕੀਤ ਸਿੰਘ ਸਮੇਤ 12 ,ਪਰਿਵਾਰਕ ਮੈਂਬਰਾਂ ਅਤੇ ਨੇੜਲੇ ਸੰਪਰਕ ਵਾਲੀਆਂ 6 ਔਰਤਾਂ ਦੇ ਸੈਂਪਲ ਲਏ ਗਏ ਸਨ।,ਜਿਨ੍ਹਾਂ ਵਿਚ ਮ੍ਰਿਤਕ ਦੇ ਪਤੀ ਮਲਕੀਤ ਸਿੰਘ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰਦੀਪ ਸਿੰਘ ਦੁੱਗਲ ਸੀਨੀਅਰ ਮੈਡੀਕਲ ਅਫਸਰ ਸ਼ਾਹਕੋਟ ਨੇ ਦੱਸਿਆ ਕਿ ਕੁਲਜੀਤ ਕੌਰ ਦੀ ਮੌਤ ਤੋਂ ਬਾਅਦ ਮ੍ਰਿਤਕ ਦੇ ਪਤੀ ਸਮੇਤ ਪਿੰਡ ਦੇ 18 ਲੋਕਾਂ ਦੇ ਸੈਂਪਲ ਲਏ ਗਏ ਸਨ।,ਜਿਨ੍ਹਾਂ ਵਿਚੋਂ ਮ੍ਰਿਤਕ ਔਰਤ ਦੇ ਪਤੀ ਮਲਕੀਤ ਸਿੰਘ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ।ਇਸ ਤੋਂ ਇਲਾਵਾ ਬਾਕੀ ਪਰਿਵਾਰਕ ਮੈਬਰਾਂ ਜਿਨ੍ਹਾਂ ਵਿਚੋਂ ਧੀ ਗਗਨਦੀਪ ਕੌਰ, ਜਵਾਈ ਸੁਖਪਾਲ ਸਿੰਘ, ਦੋਹਤਾ ਬਲਰੂਪ ਸਿੰਘ, ਭਤੀਜੇ ਪ੍ਰਭਜੋਤ ਸਿੰਘ ਤੇ ਪ੍ਰਤਾਪ ਸਿੰਘ, ਦਰਾਣੀ ਬਲਜਿੰਦਰ ਕੌਰ ਤੇ ਮਲਕੀਤ ਕੌਰ ਸਹੁਰਾ ਗੁਰਦੇਵ ਸਿੰਘ, ਸੱਸ ਮੁਖਤਿਆਰ ਕੌਰ,ਦਿਉਰ ਪਰਗਣ ਸਿੰਘ,ਦਰਾਣੀ ਹਰਜੀਤ ਕੌਰ, ਭਤੀਜਾ ਏਕਮਪ੍ਰੀਤ ਸਿੰਘ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈਆਂ ਹਨ।ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।