* ਕੋਰੋਨਾ ਨਾਲ ਰੁਕਿਆ ਵਿਕਾਸ ਜਲਦ ਫੜੇਗਾ ਰਫਤਾਰ – ਕਮਲ ਧਾਲੀਵਾਲ
ਫਗਵਾੜਾ (ਡਾ ਰਮਨ ) ਫਗਵਾੜਾ ਦੇ ਵਾਰਡ ਨੰਬਰ 43 ਅਧੀਨ ਮੁਹੱਲਾ ਕੋਟਰਾਣੀ ਵਿਖੇ ਅੱਜ 12.33 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੀ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਵਲੋਂ ਕਹੀ ਨਾਲ ਟੱਕ ਲਗਾ ਕੇ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ ਦਾ ਸਮੁੱਚਾ ਵਿਕਾਸ ਕਰਵਾਉਣ ਲਈ ਵਚਨਬੱਧ ਹਨ। ਕੋਵਿਡ-19 ਕੋਰੋਨਾ ਆਫਤ ਦੀ ਵਜ੍ਹਾ ਨਾਲ ਕੁੱਝ ਸਮੇਂ ਲਈ ਵਿਕਾਸ ਠਹਿਰ ਗਿਆ ਸੀ ਪਰ ਹੁਣ ਹਾਲਾਤ ਸੁਧਰਣ ਦੇ ਨਾਲ ਹੀ ਸ਼ਹਿਰ ਦੇ ਸਮੁੱਚੇ ਵਿਕਾਸ ਨੂੰ ਜੰਗੀ ਪੱਧਰ ਤੇ ਕਰਵਾਇਆ ਜਾਵੇਗਾ। ਇਸ ਮੌਕੇ ਬਲਵੰਤ ਕੋਟਰਾਣੀ ਨੇ ਸੜਕ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਵਿਧਾਇਕ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੜਕ ਦੀ ਉਸਾਰੀ ਨਾ ਹੋਣ ਨਾਲ ਲੋਕਾਂ ਨੂੰ ਲੰਬੇ ਸਮੇਂ ਤੋਂ ਪਰੇਸ਼ਾਨੀ ਪੇਸ਼ ਆ ਰਹੀ ਸੀ ਜਿਸ ਤੋਂ ਹੁਣ ਜਲਦੀ ਹੀ ਰਾਹਤ ਮਿਲ ਜਾਵੇਗੀ। ਇਸ ਮੌਕੇ ਐਸ.ਡੀ.ਓ. ਗਗਨਦੀਪ ਸਿੰਘ ਪੀ.ਡਬਲਯੂ.ਡੀ., ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ, ਸ਼ਾਮ ਲਾਲ, ਡਾ. ਚਰਣਜੀਤ, ਅਸ਼ੋਕ ਕੁਮਾਰ, ਰਵੀ, ਗੁਰਪਾਲ, ਵਿੱਕੀ ਸ਼ਰਮਾ ਸੌਰਵ ਜੋਸ਼ੀ, ਜੋਇ ਉੱਪਲ, ਗੁਰਦਿਆਲ ਸੈਣੀ ਆਦਿ ਹਾਜਰ ਸਨ।