*ਸ਼ਹਿਰ ਦੇ ਵਾਰਡ ਨੰਬਰ 8 ‘ਚ ਵੰਡੇ ਸਿਹਤ ਬੀਮਾ ਯੋਜਨਾ ਦੇ ਕਾਰਡ

ਫਗਵਾੜਾ 14 ਦਸੰਬਰ (ਅਸ਼ੋਕ ਲਾਲ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅਰੰਭੀ ਤੰਦਰੁਸਤ ਪੰਜਾਬ ਮੁਹਿਮ ਤਹਿਤ ਅੱਜ ਸ਼ਹਿਰ ਦੇ ਵਾਰਡ ਨੰਬਰ 8 ਵਿਖੇ ਇਕ ਸਮਾਗਮ ਦਾ ਆਯੋਜਨ ਕਾਂਗਰਸੀ ਆਗੂ ਬੋਬੀ ਬੇਦੀ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਉਕਤ ਸਕੀਮ ਤਹਿਤ ਬਣਾਏ ਗਏ ਸਿਹਤ ਬੀਮਾ ਯੋਜਨਾ ਦੇ ਕਾਰਡ ਵਾਰਡ ਦੇ ਵਸਨੀਕਾਂ ਨੂੰ ਭੇਂਟ ਕੀਤੇ ਗਏ। ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਸਿਹਤ ਕਾਰਡ ਧਾਰਕ ਕੋਈ ਵੀ ਮਰੀਜ ਸਰਕਾਰੀ ਅਤੇ ਸਰਕਾਰ ਵਲੋਂ ਇਸ ਸਕੀਮ ਲਈ ਮਾਨਤਾ ਪ੍ਰਾਪਤ ਹਸਪਤਾਲਾਂ ‘ਚ ਪੰਜ ਲੱਖ ਰੁਪਏ ਤੱਕ ਦਾ ਫਰੀ ਇਲਾਜ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਮ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ•ਾਂ ਗੰਭੀਰ ਹੈ ਅਤੇ ਸਰਕਾਰੀ ਹਸਪਤਾਲਾਂ ਵਿਚ ਮਰੀਜਾਂ ਨੂੰ ਬਿਹਤਰ ਇਲਾਜ ਅਤੇ ਹਰ ਤਰ•ਾਂ ਦੀ ਆਧੂਨਿਕ ਸੁਵਿਧਾ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਸੂਬਾ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਸਾਬਕਾ ਬਲਾਕ ਪ੍ਰਧਾਨ ਮਦਨ ਮੋਹਨ ਬਜਾਜ, ਸਰਪੰਚ ਜਗਜੀਵਨ ਖਲਵਾੜਾ, ਵਰੁਣ ਬੰਗੜ, ਗੁਰਜੀਤ ਪਾਲ ਵਾਲੀਆ, ਹਰੀ ਓਮ ਗੁਪਤਾ, ਸਾਬੀ, ਰਾਜਨ ਬੇਦੀ, ਕਪਿਲ, ਪ੍ਰਿੰਸ, ਰਾਜੂ ਵਰਮਾ, ਰਾਜੇਸ਼ ਪਲਟਾ, ਗਿੰਨੀ, ਜਸਵੰਤ ਸਿੰਘ, ਨਿਰਮਲ ਸਿੰਘ ਲੱਡੂ, ਕ੍ਰਿਸ਼ਨ ਲਾਲ ਛਾਬੜਾ, ਹੇਮਰਾਜ ਜੋਸ਼ੀ, ਬੰਟੀ ਗਿਲ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।
ਤਸਵੀਰ – ਫਗਵਾੜਾ ਦੇ ਵਾਰਡ ਨੰਬਰ 8 ਵਿਖੇ ਲਾਭਪਾਤਰੀਆਂ ਨੂੰ ਸਿਹਤ ਬੀਮਾ ਯੋਜਨਾ ਦੇ ਕਾਰਡ ਤਕਸੀਮ ਕਰਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਾਲ, ਦਲਜੀਤ ਰਾਜੂ ਦਰਵੇਸ਼ ਪਿੰਡ, ਸੰਜੀਵ ਬੁੱਗਾ ਕੌਂਸਲਰ, ਬੋਬੀ ਬੇਦੀ, ਗੁਰਜੀਤ ਪਾਲ ਵਾਲੀਆ ਅਤੇ ਹੋਰ।