-ਫਗਵਾੜਾ ਦੇ ਪਿੰਡ ਹਰਬੰਸ ਪੁਰ ਦੀ ਪੰਚਾਇਤ ਨੂੰ 31 ਲੱਖ ਰੁਪਏ ਦੀ ਗਰਾਂਟ ਜਾਰੀ
ਫਗਵਾੜਾ (ਡਾ ਰਮਨ ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿੰਡਾ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਕਿਸੇ ਵੀ ਪਿੰਡ ਦੇ ਵਿਕਾਸ ਲਈ ਗਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਅੱਜ ਫਗਵਾੜਾ ਦੇ ਪਿੰਡ ਹਰਬੰਸ ਪੁਰ ਦੇ ਵਿਕਾਸ ਲਈ 31 ਲੱਖ ਰੁਪਏ ਦੀ ਗਰਾਂਟ ਦਾ ਮਨਜ਼ੂਰੀ ਪੱਤਰ ਪਿੰਡ ਦੀ ਪੰਚਾਇਤ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਫਗਵਾੜਾ ਸ਼ਹਿਰ ਅਤੇ ਪਿੰਡਾ ਦੇ ਵਿਕਾਸ ਲਈ ਉਨ੍ਹਾਂ ਨੂੰ ਬਹੁਤ ਹੀ ਘੱਟ ਸਮਾਂ ਮਿਲਿਆ ਹੈ,ਪਰ ਫਗਵਾੜਾ ਵਿਧਾਨ ਸਭਾ ਹਲਕਾ ਨੂੰ ਨਮੂਨੇ ਦਾ ਖੇਤਰ ਬਣਾਉਣਾ ਉਨ੍ਹਾਂ ਦਾ ਇੱਕ ਮਾਤਰ ਉਦੇਸ਼ ਹੈ,ਜਿਸ ਨੂੰ ਹਰ ਹਾਲ ਵਿਚ ਪੁਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾ ਵਿਚ ਹੋਣ ਵਾਲੇ ਕੰਮਾਂ ਦੀ ਸੂਚੀਆਂ ਬਣਾਈਆਂ ਜਾ ਰਹੀਂਆ ਹਨ,ਸਭ ਨੂੰ ਲੋੜ ਮੁਤਾਬਿਕ ਗਰਾਂਟ ਜਾਰੀ ਕੀਤੀ ਜਾਵੇਗੀ। ਇਸ ਮੌਕੇ ਅਰਵਿੰਦਰ ਕੌਰ ਬਲਾਕ ਸੰਮਤੀ ਮੈਂਬਰ, ਕੁਲਦੀਪ ਸਿੰਘ,ਨਛਤਰ ਸਿੰਘ ਸਰਪੰਚ, ਸੁਰਿੰਦਰ ਸਿੰਘ ਪੰਚ,ਰਤਨ ਸਿੰਘ ਸਾਬਕਾ ਸਰਪੰਚ,ਮੇਵਾ ਸਿੰਘ ਸਾਬਕਾ ਪੰਚ.ਸੁਰਿੰਦਰ ਸਿੰਘ ਸਾਬਕਾ ਸਰਪੰਚ,ਰਣਜੀਤ ਸਿੰਘ ਪੰਚ, ਸੰਤੋਸ਼ ਸਿੰਘ,ਗੁਰਦੀਸ਼ ਸਿੰਘ,ਨਿਰਮਲ ਸਿੰਘ,ਬਲਕਾਰ ਸਿੰਘ ਕਮੇਟੀ ਮੈਂਬਰ, ਮੋਹਨ ਸਿੰਘ ਬੈਂਕ ਮੈਨੇਜਰ ਆਦਿ ਸਮੇਤ ਪਿੰਡ ਵਾਸੀ ਮੌਜੂਦ ਸਨ। ਪਿੰਡ ਸਰਪੰਚ ਨਛਤਰ ਸਿੰਘ ਨੇ ਸਮੂੰਹ ਪੰਚਾਇਤ ਦੀ ਤਰਫੋਂ ਵਿਧਾਇਕ ਧਾਲੀਵਾਲ ਦਾ ਗਰਾਂਟ ਜਾਰੀ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਗਰਾਂਟ ਦੀ ਸਹੀਂ ਵਰਤੋਂ ਕਰ ਪਿੰਡ ਦੇ ਰਹਿੰਦੇ ਵਿਕਾਸ ਕੰਮ ਨਿਯਮਾਂਗ ਮੁਤਾਬਿਕ ਪੂਰੇ ਕਰਵਾਏ ਜਾਣਗੇ।