ਫਗਵਾੜਾ :- 10/09/2019 ( *ਮੋਨੂੰ ਸਰਵਟੇ* ) ਅੱਜ ਲੋਕ ਇਨਸਾਫ ਪਾਰਟੀ ਦੇ ਸਮੂਹ ਵਰਕਰ ਅਤੇ ਸਮਰਥਕ ਲੋਕ ਇਨਸਾਫ ਪਾਰਟੀ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਜਰਨੈਲ ਨੰਗਲ਼ ਦੀ ਅਗੁਵਾਈ ਵਿੱਚ ਸਥਾਨਕ ਰੈਸਟ ਹਾਊਸ ਫਗਵਾੜਾ ਵਿਖੇ ਇਕੱਠੇ ਹੋਏ।ਜਰਨੈਲ ਨੰਗਲ਼ ਨੇ ਦੱਸਿਆ ਕਿ ਜਿਵੇਂ ਕਿ ਸਾਰਿਆ ਨੂੰ ਪਤਾ ਹੀ ਹੈ ਕਿ ਪਿੱਛਲੇ ਦਿਨੀਂ ਬਟਾਲਾ ਵਿਖੇ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ ਜਿਸ ਵਿੱਚ ਬਹੁਤ ਹੀ ਕੀਮਤੀ ਜਾਨਾਂ ਚੱਲੀਆਂ ਗਈਆ ਸੀ ਅਤੇ ਬਹੁਤ ਸਾਰੇ ਲੋਕ ਜਖਮੀ ਹੋ ਗਏ ਸਨ ਜਿੱਥੇ ਕੇ ਮ੍ਰਿਤਕਾਂ ਅਤੇ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸ.ਸਿਮਰਜੀਤ ਸਿੰਘ ਜੀ ਬੈੰਸ ਗਏ ਸਨ।ਜਿੱਥੇ ਇਕ ਪਰਿਵਾਰ ਦੇ ਮੈਂਬਰ ਬੈੰਸ ਜੀ ਨੂੰ ਮਿਲੇ ਸੀ ਜਿਹਨਾਂ ਦਾ ਇੱਕ ਪਰਿਵਾਰਕ ਮੈਂਬਰ ਧਮਾਕੇ ਵਾਲੇ ਦਿਨ ਤੋਂ ਲਾਪਤਾ ਸੀ ਅਤੇ ਜਦੋਂ ਉਹ ਆਪਣੇ ਪਰਿਵਾਰਕ ਮੈਂਬਰ ਦਾ ਪਤਾ ਕਰਨ ਲਈ ਡੀਸੀ ਦਫ਼ਤਰ ਗਏ ਤਾਂ ਉਥੋਂ ਦੇ ਡੀਸੀ ਨੇ ਉਹਨਾਂ ਨੂੰ ਕੋਈ ਭਰੋਸਾ ਦਿਵਾਉਣ ਦੀ ਬਜਾਏ ਪਰਿਵਾਰਕ ਮੈਂਬਰਾ ਨੂੰ ਬੇਇਜ਼ਤ ਕਰਕੇ ਦਫਤਰ ਤੋਂ ਬਾਹਰ ਕੱਢ ਦਿੱਤਾ ਜਿਸ ਤੋਂ ਬਾਅਦ ਬੈੰਸ ਸਾਬ ਖੁਦ ਉਸ ਪਰਿਵਾਰ ਨੂੰ ਨਾਲ ਲੈ ਕੇ ਡੀਸੀ ਦਫ਼ਤਰ ਗਏ ਪਰ ਡੀਸੀ ਦਾ ਰਵਈਆ ਫਿਰ ਵੀ ਨਹੀਂ ਸੀ ਬਦਲਿਆ ਤੇ ਉਸਨੇ ਸਾਰਿਆ ਨੂੰ ਦਫਤਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਜਿਸ ਤੋਂ ਬਾਅਦ ਬੈੰਸ ਸਾਬ ਨੇ ਡੀਸੀ ਨੂੰ ਸਖਤ ਲਫ਼ਜ਼ਾਂ ਵਿੱਚ ਕਿਹਾ ਕਿ ਇਹ ਦਫਤਰ ਲੋਕਾਂ ਦਾ ਦਫਤਰ ਹੈ ਕਿਸੇ ਦੇ ਬਾਪ ਦਾ ਨਹੀਂ ਜੋ ਤੁਸੀ ਲੋਕਾਂ ਨੂੰ ਬਾਹਰ ਜਾਣ ਲਈ ਕਹਿ ਰਹੇ ਹੋ।ਤੁਸੀ ਲੋਕ ਦੇ ਨੌਕਰ ਹੋ ਅਫਸਰ ਨਹੀਂ ਫਿਰ ਡੀਸੀ ਨੇ ਪਰਿਵਾਰ ਨੂੰ ਜਲਦੀ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਲੱਭਣ ਦਾ ਭਰੋਸਾ ਦਿਵਾਇਆ।

ਇਸ ਤੋਂ ਬਾਅਦ ਜਦੋਂ ਬੈੰਸ ਸਾਬ ਉਸ ਪਰਿਵਾਰ ਨੂੰ ਮਿਲ ਕੇ ਵਾਪਸ ਆ ਗਏ ਜਿਸ ਤੋਂ ਕੇ 2 ਦਿਨ ਬਾਅਦ ਬਟਾਲਾ ਪੁਲਿਸ ਵਲੋਂ ਬਹੁਤ ਹੀ ਸੰਘੀਨ ਧਰਾਵਾਂ ਤਹਿਤ ਬੈੰਸ ਤੇ ਇੱਕ ਪਰਚਾ ਦਰਜ ਕੀਤਾ ਗਿਆ ਜਿਸਤੇ ਬੈੰਸ ਸਾਬ ਨੇ ਆਪਣੀ ਪ੍ਰਤੀਕਿਰਿਆ ਦਿੰਦਿਆ ਕਿਹਾ ਸੀ ਕਿ ਮੈਨੂੰ ਪਤਾ ਹੈ ਕੇ ਮੇਰੇ ਤੇ ਪਰਚਾ ਮੁੱਖ ਮੰਤਰੀ ਦੇ ਕਹਿਣ ਤੇ ਹੋਇਆ ਹੈ।ਜਿਸ ਗੱਲ ਨੂੰ ਅੱਜ ਦੀਆਂ ਅਖਬਾਰਾਂ ਵਿੱਚ ਕੈਪਟਨ ਦੇ ਬਿਆਨ ਨੇ ਪੁਖਤਾ ਕੀਤਾ ਕੇ ਹਾਂ ਮੈਂ ਹੀ ਬੈੰਸ ਤੇ ਪਰਚਾ ਦਰਜ਼ ਕਰਵਾਇਆ ਹੈ।ਜਰਨੈਲ ਨੰਗਲ਼ ਨੇ ਮੀਡੀਆ ਨੂੰ ਦਸਿਆ ਕਿ ਬੈੰਸ ਸਾਬ ਤੇ ਪਰਚਾ ਰਾਜਨੀਤਕ ਰੰਜਿਸ਼ ਦੇ ਤਹਿਤ ਕੀਤਾ ਗਿਆ ਹੈ ਕਿਉਂਕਿ ਬੈੰਸ ਸਾਬ ਲੁਧਿਆਣਾ ਸਿਟੀ ਸੈਂਟਰ ਘੋਟਾਲੇ ਦੀ ਪੈਰਵਾਈ ਕਰ ਰਹੇ ਹਨ ਜਿਸ ਵਿੱਚ ਕੈਪਟਨ ਅਮਰਿੰਦਰ ਦਾ ਨਾਮ ਵੀ ਸ਼ਾਮਿਲ ਹੈ।ਬੈਸ ਜੀ ਦੀ ਆਵਾਜ਼ ਨੂੰ ਦਵਾਉਣ ਲਈ ਇਹ ਪਰਚਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਮੁੱਖ ਮੰਤਰੀ ਤੋਂ ਸਵਾਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੱਸੇ ਕੇ ਉਹਨਾਂ ਦੇ ਸਰਕਾਰ ਦੇ ਐਮ ਐਲ ਏ ਅਤੇ ਮੰਤਰੀਆਂ ਤੇ ਕਦੋਂ ਪਰਚੇ ਦਰਜ ਹੋਣਗੇ ਜੋ ਸ਼ਰੇਆਮ ਸਰਕਾਰੀ ਅਫਸਰਾਂ ਜਾ ਪੁਲਿਸ ਨੂੰ ਧਮਕਾਉਂਦੇ ਜਾ ਜੁੱਲੀ ਬਿਸਤਰੇ ਗੋਲ ਕਰਲੈ ਜਾਂ ਮਿੰਦ ਕੇ ਰੱਖਦਿਆਂ ਗੇ ਵਰਗਾ ਵਰਤਾਰਾ ਕਰਦੇ ਹਨ।ਇਸ ਤੋਂ ਬਾਅਦ ਸਮੂਹ ਪਾਰਟੀ ਵਰਕਰਾਂ ਨੇ ਰੈਸਟ ਹਾਊਸ ਚੌਂਕ ਵਿੱਚ ਮੁੱਖ ਮੰਤਰੀ ਕੈਪਟਨ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇ ਬਾਜ਼ੀ ਕੀਤੀ।ਜਰਨੈਲ ਨੰਗਲ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਵੀ ਬੇਨਤੀ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਬਾਰੀ ਨੂੰ ਸਰਕਾਰ ਦੀ ਕੱਠਪੁਤਲੀ ਬਣ ਕੇ ਨਹੀਂ ਇਮਾਨਦਾਰੀ ਨਾਲ ਨਿਭਾਉਣ ਅਤੇ ਜੇਕਰ ਬੈੰਸ ਸਾਬ ਤੇ ਦਰਜ਼ ਝੂਠਾ ਪਰਚਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ.ਸੁਖਦੇਵ ਚੌਕੜੀਆ,ਵਿਜੇ ਪੰਡੋਰੀ,ਹਰਦੀਪ ਸਿੰਘ,ਬਲਰਾਜ ਬਾਉ,ਸ਼ਸ਼ੀ ਬੰਗੜ ਚੱਕ ਹਕੀਮ,ਗਿਆਨ ਚੰਦ,ਜੋਗਾ ਖਾਟੀ,ਰਾਮਪਾਲ ਮਲਕਪੁਰ,ਗਿਆਨੀ ਹੁਸਨ ਲਾਲ,ਪਲਵਿੰਦਰ ਜਮਾਲਪੁਰ,ਮੌਂਟੀ,ਬਬਲੂ,ਡਾ.ਰਮੇਸ਼ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।