ਫਗਵਾੜਾ 31 ਜੁਲਾਈ ( ਅਜੈ ਕੋਛੜ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਮੇਸ਼ਾ ਕਿਸਾਨਾ ਦੇ ਹਿਤਾਂ ਦੀ ਰਾਖੀ ਕੀਤੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਸਲਾਹ ਦੇ ਬਾਵਜੂਦ ਵੀ ਕਿਸਾਨਾ ਨੂੰ ਫਰੀ ਬਿਜਲੀ ਦੀ ਸੁਵਿਧਾ ਬੰਦ ਨਹੀਂ ਕੀਤੀ ਗਈ ਜੋ ਕਿ ਕੈਪਟਨ ਸਰਕਾਰ ਦੇ ਸ਼ਲਾਘਾਯੋਗ ਫੈਸਲਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਉਨ•ਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਚਾਹੁੰਦੀ ਸੀ ਕਿ ਪੰਜਾਬ ‘ਚ ਕਿਸਾਨਾ ਨੂੰ ਫਰੀ ਬਿਜਲੀ ਨਾ ਦਿੱਤੀ ਜਾਵੇ ਲੇਕਿਨ ਮੁੱਖਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਸੁਵਿਧਾ ਨੂੰ ਜਾਰੀ ਰੱਖਿਆ ਜਾਵੇਗਾ ਜੋ ਕਿ ਸ਼ਲਾਘਾ ਯੋਗ ਹੈ। ਉਨ•ਾਂ ਵਿਰੋਧੀ ਧਿਰਾਂ ਤੇ ਹਮਲਾਵਰ ਹੁੰਦਿਆਂ ਕਿਹਾ ਕਿ ਅਕਾਲੀ-ਭਾਜਪਾ ਅਤੇ ਦੂਸਰੀਆਂ ਵਿਰੋਧੀ ਧਿਰਾਂ ਪਾਸ ਕੈਪਟਨ ਸਰਕਾਰ ਖਿਲਾਫ ਕਹਿਣ ਨੂੰ ਕੁੱਝ ਵੀ ਨਹੀਂ ਹੈ ਇਸ ਲਈ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਵਰਗਲਾਉਣ ਦੀ ਸਾਜਿਸ਼ ਕੀਤੀ ਜਾਂਦੀ ਹੈ ਲੇਕਿਨ ਪੰਜਾਬ ਦੇ ਲੋਕ ਵਿਰੋਧੀ ਧਿਰਾਂ ਵਲੋਂ ਝੂਠ ਦੇ ਬੁਣੇ ਜਾਲ ਵਿਚ ਨਹੀਂ ਫਸਣਗੇ। ਲੋਕ ਕੈਪਟਨ ਸਰਕਾਰ ਤੇ ਪੂਰਣ ਵਿਸ਼ਵਾਸ ਕਰਦੇ ਹਨ ਅਤੇ ਕੋਰੋਨਾ ਲਾਕਡਾਉਨ ਦੇ ਦੌਰਾਨ ਕੈਪਟਨ ਸਰਕਾਰ ਦੀ ਸਮਝਦਾਰੀ ਅਤੇ ਕਾਬਲੀਅਤ ਨੂੰ ਦੇਖ ਕੇ ਇਹ ਵਿਸ਼ਵਾਸ ਪਹਿਲਾਂ ਤੋਂ ਵੀ ਜਿਆਦਾ ਮਜਬੂਤ ਹੋਇਆ ਹੈ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਕਿਸਾਨਾ ਨਾਲ ਝੂਠੇ ਵਾਅਦੇ ਕਰਕੇ ਧੋਖਾ ਕੀਤਾ ਹੈ ਜਦਕਿ ਕੈਪਟਨ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਸੱਭ ਤੋਂ ਪਹਿਲਾਂ ਕਿਸਾਨਾ ਨਾਲ ਕਰਜਾ ਮਾਫ ਕਰਨਾ ਦਾ ਆਪਣਾ ਵਾਅਦਾ ਨਿਭਾਇਆ ਜਿਸ ਕਰਕੇ ਪੰਜਾਬ ਦਾ ਕਿਸਾਨ ਕੈਪਟਨ ਸਰਕਾਰ ਦੇ ਨਾਲ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਅਸ਼ੋਕ ਵਧਵਾ, ਸੁਨੀਲ ਪਰਾਸ਼ਰ, ਸਾਬਕਾ ਕੌਂਸਲਰ ਪਦਮਦੇਵ ਸੁਧੀਰ, ਮਨੀਸ਼ ਪ੍ਰਭਾਕਰ, ਦਰਸ਼ਨ ਲਾਲ ਧਰਮਸੋਤ, ਰਾਮਪਾਲ ਉੱਪਲ, ਜਤਿੰਦਰ ਵਰਮਾਨੀ, ਬੰਟੀ ਵਾਲੀਆ, ਤਜਿੰਦਰ ਬਾਵਾ, ਮਾਸਟਰ ਸੁਦਰਸ਼ਨ, ਰਾਮ ਸਾਂਪਲਾ, ਪਵਿੱਤਰ ਸਿੰਘ, ਕਰਮਦੀਪ ਕੰਮਾ ਪ੍ਰਧਾਨ ਯੂਥ ਕਾਂਗਰਸ ਫਗਵਾੜਾ, ਕਮਲ ਧਾਲੀਵਾਲ, ਹਨੀ ਧਾਲੀਵਾ ਆਦਿ ਹਾਜਰ ਸਨ।