ਕੈਪਟਨ ਨੇ ਕਿਹਾ 👉ਮੇਰੀ ਪੰਜਾਬੀਆਂ ਨੂੰ ਬੇਨਤੀ ਹੈ ਕਿ ਬਿਨਾਂ ਪਰਖ ਕੀਤੇ ਕੋਈ ਵੀ ਅਜਿਹੀ ਖ਼ਬਰ ਸ਼ੇਅਰ ਨਾ ਕਰੋ ਜੋ ਡਰ ਤੇ ਸਨਸਨੀ ਪੈਦਾ ਕਰੇ। ਹੇਠਾਂ ਪਾਈ ਫੋਟੋ ਵਿੱਚ ਜੋ ਜਾਣਕਾਰੀ ਹੈ ਉਹ ਦਾਅਵਾ ਕਰਦੀ ਹੈ ਕਿ ਪੰਜਾਬ ਸਰਕਾਰ ਇੰਟਰਨੈੱਟ ਸੇਵਾਵਾਂ ਬੰਦ ਕਰਨ ਜਾ ਰਹੀ ਹੈ ਜੋ ਕਿ ਝੂਠੀ ਤੇ ਗਲਤ ਜਾਣਕਾਰੀ ਹੈ। ਜੋ ਵੀ ਝੂਠੀਆਂ ਖ਼ਬਰਾਂ ਤੇ ਅਫ਼ਵਾਹਾਂ ਫੈਲਾ ਰਹੇ ਹਨ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਸਮਾਂ ਅਫ਼ਵਾਹਾਂ ਫੈਲਾਉਣ ਦਾ ਨਹੀੰ ਸਗੋਂ ਲੋਕਾਂ ਦੀ ਹਿੰਮਤ ਵਧਾਉਣ ਤੇ ਸਹੀ ਜਾਣਕਾਰੀ ਇੱਕ ਦੂਜੇ ਤੱਕ ਪਹੁੰਚਾਉਣ ਦਾ ਹੈ।