ਸ਼ਾਹਬਾਦ ਮਾਰਕੰਡਾ ਦੇ 17 ਸਾਲਾ ਨੌਜਵਾਨ ਨਵਜੋਤ ਸਿੰਘ ਪੁੱਤਰ ਕਸ਼ਮੀਰ ਸਿੰਘ, ਕਿਸ਼ਨਗੜ੍ਹ ਰੋਡ, ਪੂਜਾ ਕਲੋਨੀ, ਸ਼ਾਹਬਾਦ ਮਾਰਕੰਡਾ ਦੀ 19 ਅਪ੍ਰੈਲ ਨੂੰ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਹੈ। ਨਵਜੋਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਅਨੁਸਾਰ ਨਵਜੋਤ ਸਿੰਘ ਰਾਤ ਨੂੰ ਠੀਕ ਤੱਕ ਸੁੱਤਾ ਪਰ 20 ਅਪ੍ਰੈਲ ਦੀ ਸਵੇਰ ਨੂੰ ਉਸ ਦੀ ਲਾਸ਼ ਕਮਰੇ ਵਿਚੋਂ ਬਰਾਮਦ ਹੋਈ। ਨਵਜੋਤ ਦੇ ਪਿਤਾ ਕਸ਼ਮੀਰ ਸਿੰਘ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਦੱਸਿਆ ਨਹੀਂ ਜਾ ਰਿਹਾ ਕਿ ਉਨ੍ਹਾਂ ਦੇ ਬੇਟੇ ਨਾਲ ਕੀ ਹੋਇਆ ਹੈ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਸਦੇ ਬੇਟੇ ਨਵਜੋਤ ਸਿੰਘ ਨਾਲ ਇਹ ਘਟਨਾ ਕਿੰਝ ਵਾਪਰੀ। ਉਨ੍ਹਾਂ ਕਿਹਾ ਕਿ ਪੂਰਾ ਪਰਿਵਾਰ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ। ਕਸ਼ਮੀਰ ਸਿੰਘ ਨੇ ਭਾਰਤ ਸਰਕਾਰ ਦੇ ਟੋਰਾਟੋ ਸਥਿੱਤ ਸਫਾਰਤਖਾਨੇ ਤੋਂ ਮੰਗ ਕੀਤੀ ਹੈ ਕਿ ਨਵਜੋਤ ਦੀ ਲਾਸ਼ ਸ਼ਾਹਬਾਦ ਮਾਰਕੰਡਾ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦਾ ਸੰਸਕਾਰ ਇੱਥੇ ਕਰ ਸਕਣ।