ਬਰੈਂਪਟਨ ਪੱਛਮੀ ਦੀ ਪੰਜਾਬੀ ਮੂਲ ਦੀ ਮੈਂਬਰ ਪਾਰਲੀਮੈਂਟ ਕਮਲ ਖੈਰਾ ਕਰੋਨਾਵਾਈਰਸ Covid-19 ਨੂੰ ਹਰਾ ਕੇ ਮੁੜ ਤੰਦਰੁਸਤ ਹੋ ਗਈ ਹੈ। ਕਮਲ ਖੈਰਾ ਨੇ ਵਾਪਿਸ ਤੰਦਰੁਸਤ ਹੋਣ ‘ਤੇ ਡਾਕਟਰ ,ਨਰਸਾਂ ਮੈਡੀਕਲ ਸਟਾਫ਼ ਦਾ ਧੰਨਵਾਦ ਕੀਤਾ ਹੈ। ਉਸਨੇ ਇਕ ਟਵੀਟ ਰਾਹੀਂ ਦਸਿਆ ਕੇ ਚਾਰ ਹਫਤੇ ਇਕਾਂਤਵਾਸ ਵਿਚ ਰਹਿਣ ਤੋਂ ਬਾਅਦ ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਗਈ ਹੈ । ਉਸਨੂੰ ਪੀਲ ਪਬਲਿਕ ਹੈਲਥ ਤੋਂ ਪੂਰੀ ਤਰ੍ਹਾਂ ਤੰਦਰੁਸਤ ਹੋਣ ਦਾ ਸਰਟੀਫਿਕੇਟ ਵੀ ਮਿਲ ਗਿਆ ਹੈ ।