ਕੈਨੇਡਾ ਦੇ ਓਨਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ ਵਿਚ ਭੇਦ ਭਰੇ ਹਾਲਤਾਂ ਵਿਚ ਇੱਕ ਪੰਜਾਬੀ ਵਿਦਿਆਰਥਣ ਦੀ ਲਾਸ਼ ਮਿਲੀ ਹੈ . ਇਹ ਲਾਸ਼ ਇੱਕ ਝੀਲ ਵਿਚੋਂ ਮਿਲੀ ਹੈ . ਲੜਕੀ ਗੁਰਦਾਸਪੁਰ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ . ਪੀਲ੍ਹ ਰਿਜਨ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਇਹ ਮਾਮਲਾ ਕਿਸੇ ਹਾਦਸੇ ਦਾ ਹੈ ਜਾਂ ਕੁਝ ਹੋਰ .ਕੁੜੀ ਦੀ ਉਮਰ 21 ਸਾਲ ਹੈ .ਪੁਲਿਸ ਨੇ ਮਿਰਤਕ ਦੀ ਪਛਾਣ ਅਜੇ ਨਸ਼ਰ ਨਹੀਂ ਕੀਤੀ .