(Ashok Lal)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਰਹਿਨੁਮਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਵਲੋਂ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਪੀਏਯੂ ਦੇ ਦੁਆਰਾ ਵਿਕਸਿਤ ਕੀਤੀ ਗਈ ਮੈਟ ਟਾਇਪ ਪਨੀਰੀ ਬੀਜਣ ਵਾਲੀ ਮਸ਼ੀਨ ਦਾ ਨਰੀਖਣ ਕੇ ਵੀ ਕੇ, ਫਾਰਮ ਤੇ ਕੀਤਾ ਗਿਆ।ਇਸ ਮੌਕੇ ਡਾ ਕੁਲਦੀਪ ਸਿੰਘ ਡਾਇਰੈਕਟਰ ਕੇਵੀਕੇ ਜਲੰਧਰ,ਇੰਜ ਰੁਪਿੰਦਰ ਚੰਦਲ,ਡਾ ਅਮਰਦੀਪ ਕੌਰ,ਡਾ ਰਿਤੂ ਰਾਜ,ਡਾ ਅਨੂਪ ਦੀਕਸ਼ਤ, ਸੀਨੀਅਰ ਖੋਜ ਇੰਜ ਅਰਸ਼ਦੀਪ, ਅਤੇ ਗੁਲਸ਼ਨ ਸਿੰਘ ਮੌਜੂਦ ਸਨ।
ਡਾ ਅਨੂਪ ਦੀਕਸ਼ਤ ਨੇ ਦੱਸਿਆ ਕਿ ਇਸ ਮਸ਼ੀਨ ਦੁਆਰਾ ਬੈਡ ਤਿਆਰ ਕਰਨਾ ਪਲਾਸਟਿਕ ਸੀਟ ਨੂੰ ਬੈਡ ਤੇ ਵਿਛਾਉਣ ਖੇਤ ਵਿੱਚੋਂ ਹੀ ਮਿੱਟੀ ਚੁੱਕ ਕੇ ਸ਼ੀਟ ਉਪਰ ਇਕ ਸਾਰ ਖਿਲਾਰ ਦੇਣਾ,ਬੀਜ ਨੂੰ ਬਣਾਏ ਬੈਡ ਉੱਤੇ ਇਕ ਸਾਰ ਕਰਨ ਬਾਰੇ ਦੱਸਿਆ ਗਿਆ ਡਾਕਟਰ ਸਾਹਿਬ ਨੇ ਦੱਸਿਆ ਕਿ ਮਸ਼ੀਨ ਦੇ ਕਈ ਥਾਵਾਂ ਤੇ ਤਰਜਬੇ ਕੀਤੇ ਜਾ ਰਹੇ ਹਨ
ਇੰਜ ਭੁਪਿੰਦਰ ਚੰਦੇਲ ਨੇ ਇਸ ਮੌਕੇ ਕਿਹਾ ਕਿ ਇਸ ਮਸ਼ੀਨ ਨਾਲ ਝੋਨੇ ਦੀ ਸਫਲ ਮੈਟ ਪਨੀਰੀ ਤਿਆਰ ਕਰਨ ਵਿਚ ਲਾਭਦਾਇਕ ਸਿੱਧ ਹੋਵੇਗੀ ਤੇ ਇਸ ਨਾਲ ਕਿਸਾਨ ਵੀਰਾਂ ਦੇ ਟਾਇਮ ਅਤੇ ਲੇਬਰ ਦੀ ਦਿੱਕਤ ਵੀ ਦੂਰ ਹੋਵੇਗੀ
ਡਾ ਕੁਲਦੀਪ ਸਿੰਘ ਨੇ ਪੀਏਯੂ ਦੀ ਇਸ ਖੋਜ ਤੇ ਵਿਸ਼ਵਾਸ ਜਤਾਉਂਦੇ ਹੋਏ ਕਿਹਾ ਕਿ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਮੈਟ ਟਾਇਪ ਪਨੀਰੀ ਨਰਸਰੀ ਉਗਾਉਣ ਦੀ ਪਹਿਲ ਕਰਨੀ ਚਾਹੀਦੀ ਹੈ