* ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਅਮਲ ਕਰਨ ਲੋਕ – ਰਜਿੰਦਰ ਬੰਟੀ
* ਸੈਨੀਟਾਇਜਰ, ਫੇਸ ਮਾਸਕ ਤੇ ਗਲਵਜ਼ ਵੀ ਕੀਤੇ ਭੇਂਟ
ਫਗਵਾੜਾ (ਡਾ ਰਮਨ /ਅਜੇ ਕੋਛੜ) ਕੇ.ਐਲ. ਚਾਂਦ ਵੈਲਫੇਅਰ ਟਰੱਸਟ ਯੂ.ਕੇ. ਦੀ ਪੰਜਾਬ ਇਕਾਈ ਵਲੋਂ ਟਰੱਸਟ ਦੇ ਸੂਬਾ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਅੱਜ 125 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਸੈਨੀਟਾਇਜ਼ਰ, ਫੇਸ ਮਾਸਕ ਅਤੇ ਦਸਤਾਨੇ ਭੇਂਟ ਕੀਤੇ ਗਏ। ਰਾਸ਼ਨ ਆਦਿ ਦੀ ਵੰਡ ਦੌਰਾਨ ਪ੍ਰਸ਼ਾਸਨ ਵਲੋਂ ਦਿੱਤੀਆਂ ਜਰੂਰੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਗਈ ਅਤੇ ਸਰੀਰਿਕ ਦੂਰੀ ਬਣਾ ਕੇ ਰੱਖਣ ਦਾ ਖਾਸ ਧਿਆਨ ਰੱਖਿਆ ਗਿਆ। ਇਸ ਮੌਕੇ ਰਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਟਰੱਸਟ ਵਲੋਂ ਮੁੱਖ ਤੌਰ ਤੇ ਅੰਗਹੀਣਾਂ ਦੀ ਸੇਵਾ ਸਹਾਇਤਾ ਕੀਤੀ ਜਾਂਦੀ ਹੈ ਜਿਸ ਵਿਚ ਲੋੜਵੰਦਾਂ ਨੂੰ ਟਰਾਈ ਸਾਇਕਲ ਅਤੇ ਵਹੀਲ ਚੇਅਰਾਂ ਦੇਣ ਦੇ ਨਾਲ ਆਰਟੀਫੀਸ਼ਲ ਅੰਗ ਲਗਵਾਉਣ ਸ਼ਾਮਲ ਹੈ ਪਰ ਕੋਰੋਨਾਵਾਇਰਸ ਦੀ ਇਸ ਮਹਾਮਾਰੀ ਨਾਲ ਜੋ ਹਾਲਾਤ ਬਣੇ ਹਨ ਅਤੇ ਗਰੀਬ ਲੋਕ ਬੇਰੁਜਗਾਰ ਹੋ ਕੇ ਘਰਾਂ ‘ਚ ਬੰਦ ਰਹਿਣ ਲਈ ਮਜਬੂਰ ਹਨ ਤੇ ਆਰਥਕ ਤੰਗੀ ‘ਚ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ, ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਰਾਸ਼ਨ ਤੇ ਕੋਰੋਨਾ ਤੋਂ ਬਚਾਅ ਦੇ ਸਾਧਨ ਮੁਹੱਈਆ ਕਰਵਾਏ ਗਏ ਹਨ। ਉਨ•ਾਂ ਰਾਸ਼ਨ ਵੰਡਣ ਸਮੇਂ ਹਰ ਪਰਿਵਾਰ ਨੂੰ ਅਪੀਲ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਤੇ ਸਾਵਧਾਨੀਆਂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਇਸ ਸਮੇਂ ਸਮਾਜਿਕ ਦੂਰੀ ਬਣਾ ਕੇ ਰੱਖਣਾ ਹੀ ਕੋਰੋਨਾਵਾਇਰਸ ਤੋਂ ਬਚਾਅ ਦਾ ਸੱਭ ਤੋਂ ਕਾਰਗਰ ਉਪਰਾਲਾ ਹੈ। ਜੇਕਰ ਫਿਰ ਵੀ ਕਿਸੇ ਨੂੰ ਇਸ ਬਿਮਾਰੀ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ‘ਚ ਜਾ ਕੇ ਟੈਸਟ ਕਰਵਾਇਆ ਜਾਵੇ। ਇਹ ਸਮਾਂ ਘਬਰਾਉਣ ਦਾ ਨਹੀਂ ਬਲਕਿ ਬਿਮਾਰੀ ਦਾ ਡੱਟ ਕੇ ਸਾਹਮਣਾ ਕਰਨ ਦਾ ਹੈ। ਉਨ•ਾਂ ਇਸ ਪ੍ਰੋਜੈਕਟ ਨੂੰ ਸਫਲ ਬਨਾਉਣ ਵਿਚ ਸਹਿਯੋਗ ਦੇਣ ਲਈ ਸਮੂਹ ਐਨ.ਆਰ.ਆਈ. ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਟਰੱਸਟ ਦੇ ਮੈਂਬਰਾਂ ਨੇ ਪਰਮਾਤਮਾ ਤੋਂ ਅਰਦਾਸ ਕੀਤੀ ਕਿ ਇਸ ਮਹਾਮਾਰੀ ਤੋਂ ਭਾਰਤ ਸਮੇਤ ਪੂਰੀ ਦੁਨੀਆ ਨੂੰ ਜਲਦੀ ਮੁਕਤੀ ਪ੍ਰਾਪਤ ਹੋਵੇ। ਇਸ ਮੌਕੇ ਟਰੱਸਟ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵਿਚ ਸਕੱਤਰ ਮਹਿੰਦਰ ਪਾਲ ਸਰੋਏ, ਬੀਬੀ ਬਲਵਿੰਦਰ ਕੌਰ ਸਿੱਧੂ ਪ੍ਰਧਾਨ ਲੇਡੀ ਵਿੰਗ, ਕੈਸ਼ੀਅਰ ਆਸ਼ਾ ਰਾਣੀ, ਸੀਨੀਅਰ ਮੈਂਬਰ ਸ਼ਿੰਗਾਰਾ ਰਾਮ, ਸੰਤੋਸ਼ ਕੁਮਾਰੀ, ਪ੍ਰੇਮ ਚੋਪੜਾ, ਪਰਨੀਸ਼ ਬੰਗਾ, ਠੇਕੇਦਾਰ ਸੁਰਿੰਦਰ ਅਕਾਲਗੜ•, ਦਰਸ਼ਨ ਲਾਲ, ਅਵਤਾਰ ਸਿੰਘ, ਰਾਕੇਸ਼ ਕੁਮਾਰ ਆਦਿ ਹਾਜਰ ਸਨ।