* ਇਕ ਲੋੜਵੰਦ ਨੂੰ ਭੇਂਟ ਕੀਤੀ ਵ•ੀਲ ਚੇਅਰ
ਫਗਵਾੜਾ (ਡਾ ਰਮਨ ) ਕੇ.ਐਲ. ਚਾਂਦ ਵੈਲਫੇਅਰ ਟਰੱਸਟ ਯੂ.ਕੇ. ਦੀ ਪੰਜਾਬ ਇਕਾਈ ਵਲੋਂ ਟਰੱਸਟ ਦੇ ਸੂਬਾ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਲੋਕ ਭਲਾਈ ਦੇ ਦੋ ਹੋਰ ਪ੍ਰੋਜੈਕਟਾਂ ਨੂੰ ਨੇਪਰੇ ਚਾੜ•ਦੇ ਹੋਏ ਫਗਵਾੜਾ ਦੇ ਨਜਦੀਕੀ ਪਿੰਡ ਖਜੂਰਲਾ ਵਿਖੇ ਇਕ ਲੋੜਵੰਦ ਵਿਅਕਤੀ ਨੂੰ ਵ•ੀਲ ਚੇਅਰ ਭੇਂਟ ਕੀਤੀ ਜਦਕਿ ਜਿਲ•ਾ ਹੁਸ਼ਿਆਰਪੁਰ ਦੇ ਪਿੰਡ ਨਰਿਆਲਾ ਵਿਖੇ ਕੋਵਿਡ-19 ਕੋਰੋਨਾ ਵਾਇਰਸ ਆਫਤ ਦੇ ਚਲਦਿਆਂ ਲਾਕਡਾਉਨ ਪ੍ਰਭਾਵਿਤ 50 ਪਰਿਵਾਰਾਂ ਨੂੰ ਰਾਸ਼ਨ ਭੇਂਟ ਕੀਤਾ। ਵ•ੀਲ ਚੇਅਰ ਅਤੇ ਰਾਸ਼ਨ ਦੀ ਵੰਡ ਦੌਰਾਨ ਪ੍ਰਸ਼ਾਸਨ ਵਲੋਂ ਦਿੱਤੀਆਂ ਜਰੂਰੀ ਹਦਾਇਤਾਂ ਦਾ ਖਾਸ ਧਿਆਨ ਰੱਖਿਆ ਗਿਆ। ਇਸ ਮੌਕੇ ਰਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਇਹਨਾਂ ਦੋਵੇਂ ਪ੍ਰੋਜੈਕਟਾਂ ਨੂੰ ਸਫਲ ਬਨਾਉਣ ਵਿਚ ਸੰਸਥਾ ਦੇ ਬਾਨੀ ਕੇ.ਐਲ.ਚਾਂਦ ਦੇ ਪਰਿਵਾਰ, ਟਰੱਸਟ ਦੇ ਮੈਂਬਰ ਮਿਸਟਰ ਬਰਾਇਨ ਸਕਾਟਲੈਂਡ ਉਹਨਾਂ ਦੇ ਸਪੁੱਤਰ ਜਰਨੈਲ ਸੰਘਾ ਤੋਂ ਇਲਾਵਾ ਦੇਵਰਾਜ ਕੈਲੇ ਕੈਨੇਡਾ ਦਾ ਵਢਮੁੱਲਾ ਯੋਗਦਾਨ ਰਿਹਾ ਹੈ। ਉਹਨਾਂ ਦੱਸਿਆ ਕਿ ਟਰੱਸਟ ਵਲੋਂ ਮੁੱਖ ਤੌਰ ਤੇ ਅੰਗਹੀਣਾਂ ਦੀ ਸੇਵਾ ਸਹਾਇਤਾ ਕੀਤੀ ਜਾਂਦੀ ਹੈ ਜਿਸ ਵਿਚ ਲੋੜਵੰਦਾਂ ਨੂੰ ਟਰਾਈ ਸਾਇਕਲ ਅਤੇ ਵਹੀਲ ਚੇਅਰਾਂ ਦੇਣ ਦੇ ਨਾਲ ਆਰਟੀਫੀਸ਼ਲ ਅੰਗ ਲਗਵਾਉਣ ਸ਼ਾਮਲ ਹੈ ਪਰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਭੁਖਮਰੀ ਦਾ ਸ਼ਿਕਾਰ ਹੋ ਰਹੇ ਗਰੀਬਾਂ ਨੂੰ ਰਾਸ਼ਨ ਸਮੇਤ ਕੋਰੋਨਾ ਤੋਂ ਬਚਾਅ ਦੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ। ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਬ ਇੰਸਪੈਕਟਰ ਚਰਨਜੀਤ ਸਿੰਘ ਅਤੇ ਏ.ਐਸ.ਆਈ. ਸਤਨਾਮ ਸਿੰਘ ਨੇ ਕਿਹਾ ਕਿ ਇਸ ਆਫਤ ਦੇ ਸਮੇਂ ਵਿਚ ਜੋ ਵੀ ਸੰਸਥਾਵਾਂ ਲੋਕ ਸੇਵਾ ਕਰ ਰਹੀਆਂ ਹਨ ਉਹ ਪ੍ਰਸ਼ੰਸਾ ਦੀਆਂ ਪਾਤਰ ਹਨ। ਅਖੀਰ ਵਿਚ ਰਜਿੰਦਰ ਕੁਮਾਰ ਬੰਟੀ ਨੇ ਸਮੂਹ ਐਨ.ਆਰ.ਆਈ. ਵੀਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਟਰੱਸਟ ਦੇ ਮੈਂਬਰ ਮਹਿੰਦਰ ਪਾਲ ਸਰੋਏ, ਬਲਵਿੰਦਰ ਕੌਰ ਸਿੱਧੂ, ਠੇਕੇਦਾਰ ਜਸਵਿੰਦਰ ਅਕਾਲਗੜ•, ਦਰਸ਼ਨ ਲਾਲ, ਸ਼ਿੰਗਾਰਾ ਰਾਮ, ਸ੍ਰੀਮਤੀ ਆਸ਼ਾ ਕੌਰ, ਸੰਤੋਸ਼ ਕੌਰ, ਪ੍ਰੇਮ ਚੋਪੜਾ, ਰਮਨ ਕੁਮਾਰ ਸ਼ਰਮਾ ਤੇ ਪਰਨੀਸ਼ ਬੰਗਾ, ਬੀਬੀ ਕਾਂਤਾ, ਗੁਰਨਾਮ ਅਕਾਲਗੜ• ਤੋਂ ਇਲਾਵਾ ਪਿੰਡ ਖਜੂਰਲਾ ਅਤੇ ਨਰਿਆਲਾ ਦੇ ਮੈਂਬਰ ਪੰਚਾਇਤ ਅਤੇ ਪਤਵੰਤੇ ਹਾਜਰ ਸਨ।