ਫਗਵਾੜਾ (ਡਾ ਰਮਨ ) ਕੇ.ਐਲ. ਚਾਂਦ ਵੈਲਫੇਅਰ ਟਰੱਸਟ ਯੂ.ਕੇ. ਦੀ ਪੰਜਾਬ ਇਕਾਈ ਵਲੋਂ ਫਗਵਾੜਾ ਦੇ ਨੇੜਲੇ ਪਿੰਡ ਬੇਗਮਪੁਰ ਦੇ ਇਕ ਲੋੜਵੰਦ ਵਿਅਕਤੀ ਜੋਗਿੰਦਰ ਪਾਲ ਬਾਬੂ ਨੂੰ ਅੱਜ ਫਗਵਾੜਾ ਦੇ ਫਰੈਂਡਜ ਕਲੋਨੀ ਸਥਿਤ ਟਰੱਸਟ ਦੇ ਦਫਤਰ ਵਿਖੇ ਟਰਾਈ ਸਾਇਕਲ ਭੇਂਟ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੂਬਾ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਉਕਤ ਵਿਅਕਤੀ ਦੀਆਂ ਦੋਵੇਂ ਲੱਤਾਂ ਗੰਭੀਰ ਬਿਮਾਰੀ ਕਾਰਨ ਕੱਟੀਆਂ ਗਈਆਂ ਸਨ ਅਤੇ ਉਸਦੇ ਪਰਿਵਾਰ ਦੀ ਆਰਥਕ ਹਾਲਤ ਕਾਫੀ ਮਾੜੀ ਹੈ ਜਿਸ ਨੂੰ ਦੇਖਦੇ ਹੋਏ ਟਰਾਈ ਸਾਇਕਲ ਦੇਣ ਦਾ ਉਪਰਾਲਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਟਰਾਈ ਸਾਇਕਲ ਵਿਸ਼ੇਸ਼ ਤੌਰ ਤੇ ਪੁੱਜੇ ਸ੍ਰੀ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਫਗਵਾੜਾ ਨੇ ਆਪਣੇ ਕਰ ਕਮਲਾਂ ਨਾਲ ਭੇਂਟ ਕੀਤੀ। ਉਹਨਾਂ ਦੇ ਨਾਲ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਅਤੇ ਟਰੱਸਟ ਦੇ ਮੁੱਖ ਸਲਾਹਕਾਰ ਮਲਕੀਅਤ ਸਿੰਘ ਰਘਬੋਤਰਾ ਵੀ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਸ੍ਰੀ ਹੁਸਨ ਲਾਲ ਨੇਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਵਿਅਕਤੀਆਂ ਲਈ ਅਜਿਹੀ ਮੱਦਦ ਬਹੁਤ ਲਾਹੇਵੰਦ ਹੁੰਦੀ ਹੈ। ਰਾਜਿੰਦਰ ਬੰਟੀ ਨੇ ਭਰੋਸਾ ਦਿੱਤਾ ਕਿ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰੱਖੇ ਜਾਣਗੇ। ਇਸ ਮੌਕੇ ਟਰੱਸਟ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਪੰਜਾਬ ਸ਼ਿੰਗਾਰਾ ਰਾਮ, ਟਰੱਸਟ ਦੇ ਮੈਂਬਰ ਡਾ. ਕਟਾਰੀਆ, ਗੁਰਨਾਮ ਪਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਅਕਾਲਗੜ•, ਆਸ਼ਾ ਰਾਣੀ ਕੈਸ਼ੀਅਰ, ਠੇਕੇਦਾਰ ਜਸਵਿੰਦਰ ਸਿੰਘ ਅਕਾਲਗੜ•, ਰਮਨ ਸ਼ਰਮਾ, ਜਯੋਤੀ ਕੁਮਾਰ, ਜਸਵਿੰਦਰ ਢੰਡਾ, ਕੈਲਵਿਨ ਚੁੰਬਰ ਆਦਿ ਹਾਜਰ ਸਨ।