* 10+2 ਦੀ ਸਲਾਨਾ ਪ੍ਰੀਖਿਆ ‘ਚ ਜਿਲ•ੇ ਪੱਧਰ ਤੇ ਹਾਸਲ ਕੀਤੀ ਅੱਵਲ ਪੋਜੀਸ਼ਨ
ਫਗਵਾੜਾ (ਡਾ ਰਮਨ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਰੋਡ ਫਗਵਾੜਾ ਦੀਆਂ ਤਿੰਨ ਹੋਣਹਾਰ ਵਿਦਿਆਰਥਣਾਂ ਨੂੰ ਅੱਜ ਕੇ.ਐਲ. ਚਾਂਦ ਵੈਲਫੇਅਰ ਟਰੱਸਟ ਯੂ.ਕੇ. ਦੀ ਪੰਜਾਬ ਇਕਾਈ ਵਲੋਂ ਸਨਮਾਨਤ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਸਬੰਧੀ ਟਰੱਸਟ ਦੇ ਸੂਬਾ ਪ੍ਰਧਾਨ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਕੈਂਪਸ ਵਿਖੇ ਸੰਖੇਪ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬਤੌਰ ਮੁੱਖ ਮਹਿਮਾਨ ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਕੂਲ ਪ੍ਰਿੰਸੀਪਲ ਮੈਡਮ ਮੀਨੂੰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀਆਂ 10+2 ਕਲਾਸ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਸਲਾਨਾ ਨਤੀਜੇ ਵਿਚ ਜਿਲ•ਾ ਕਪੂਰਥਲਾ ‘ਚ ਟਾਪ ਕੀਤਾ ਹੈ ਜਿਹਨਾਂ ਵਿਚ ਸਾਂਇਸ ਗਰੁਪ ਦੀ ਤ੍ਰਿਸ਼ਨਾ ਨੇ 98.2% ਅਤੇ ਆਰਟਸ ਗਰੁੱਪ ਦੀ ਪ੍ਰਿਅੰਕਾ ਨੂੰ 98.2% ਅੰਕ ਮਿਲੇ ਹਨ ਜਦਕਿ ਇਕ ਵਿਦਿਆਰਥਣ ਨਵਦੀਪ ਸਾਂਈਸ ਗਰੁੱਪ ਵਿਚ 97.1% ਅੰਕਾਂ ਦੇ ਨਾਲ ਜਿਲ•ਾ ਕਪੂਰਥਲਾ ‘ਚ ਤੀਸਰੀ ਪੋਜੀਸ਼ਨ ਹਾਸਲ ਕਰਨ ‘ਚ ਸਫਲ ਰਹੀ ਹੈ। ਇਹਨਾਂ ਵਿਦਿਆਰਥਣਾਂ ਨੂੰ ਜਲਦੀ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਸਨਮਾਨਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਲਕੀਅਤ ਸਿੰਘ ਰਘਬੋਤਰਾ ਨੇ ਜਿੱਥੇ ਵਿਦਿਆਰਥਣਾਂ ਦੀ ਮਿਹਨਤ ਅਤੇ ਸਕੂਲ ਸਟਾਫ ਦੇ ਮਾਰਗ ਦਰਸ਼ਨ ਨੂੰ ਸਰਾਹਿਆ ਉੱਥੇ ਹੀ ਟਰੱਸਟ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ। ਅਖੀਰ ਵਿਚ ਟਰੱਸਟ ਵਲੋਂ ਸਕੂਲ ਪਿੰ੍ਰਸੀਪਲ ਨੂੰ ਵੀ ਯਾਦਗਾਰੀ ਚਿੰਨ• ਭੇਂਟ ਕੀਤਾ ਗਿਆ। ਸੂਬਾ ਪ੍ਰਧਾਨ ਰਜਿੰਦਰ ਕੁਮਾਰ ਬੰਟੀ ਅਨੁਸਾਰ ਉਹਨਾਂ ਦੀ ਜੱਥੇਬੰਦੀ ਜਿੱਥੇ ਅੰਗਹੀਣਾਂ ਦੀ ਸੇਵਾ ਸਹਾਇਤਾ ਲਈ ਯਤਨਸ਼ੀਲ ਹੈ ਉੱਥੇ ਹੀ ਹੋਣਹਾਰ ਵਿਦਿਆਰਥੀਆਂ ਦੀ ਵੀ ਸਮੇਂ-ਸਮੇਂ ਤੇ ਹੌਸਲਾ ਅਫਜਾਈ ਕੀਤੀ ਜਾਂਦੀ ਹੈ। ਇਸ ਮੌਕੇ ਟਰੱਸਟ ਦੇ ਸੀਨੀਅਰ ਮੈਂਬਰ ਸ਼ਿੰਗਾਰਾ ਰਾਮ, ਠੇਕੇਦਾਰ ਜਸਵਿੰਦਰ ਸਿੰਘ ਅਕਾਲਗੜ•, ਪ੍ਰੇਮ ਚੋਪੜਾ, ਡਾ. ਨਿਰਮਲ ਸਿੰਘ ਭਿੰਡਰ, ਡਾ. ਕਟਾਰੀਆ ਪ੍ਰੇਮਪੁਰਾ, ਜਯੋਤੀ ਕੁਮਾਰ ਖੋਥੜਾਂ, ਮੱਟੂ ਪ੍ਰੇਮਪੁਰਾ, ਬਾਬਾ ਕਿਸ਼ਨ ਸਿੰਘ ਤੋਂ ਇਲਾਵਾ ਸਕੂਲ ਸਟਾਫ ਮੈਡਮ ਵੰਦਨਾ ਸ਼ਰਮਾ, ਕਮਲੇਸ਼ ਘੇੜਾ ਆਦਿ ਹਾਜਰ ਸਨ।