Home Punjabi-News ਕੇਂਦਰ ਸਰਕਾਰ ਵਲੋਂ ਕਿਸਾਨ ਮਾਰੂ ਬਿੱਲ ਦੇ ਵਿਰੋਧ ਚ ਅੰਗਹੀਣ ਅਤੇ ਬਲਾਈਡ...

ਕੇਂਦਰ ਸਰਕਾਰ ਵਲੋਂ ਕਿਸਾਨ ਮਾਰੂ ਬਿੱਲ ਦੇ ਵਿਰੋਧ ਚ ਅੰਗਹੀਣ ਅਤੇ ਬਲਾਈਡ ਯੂਨੀਅਨ ਪੰਜਾਬ ਦੇ ਫਗਵਾੜਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਅੰਗਹੀਣ ਵਿਅਕਤੀਆਂ ਨੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਹਿਮਾਇਤ ਕੀਤੀ

ਫਗਵਾੜਾ (ਡਾ ਰਮਨ)

ਸਰਕਾਰ ਵੱਲੋਂ ਕਿਸਾਨ ਮਾਰੂ ਤਿੰਨ ਬਿਲ ਧੱਕੇ ਨਾਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕਰਕੇ ਜਿਥੇ ਦੇਸ਼ ਦੇ ਅੰਨ ਦਾਤਾ ਨੂੰ ਸੜਕਾਂ ਅਤੇ ਰੇਲ ਆਵਾਜਾਈ ਨੂੰ ਰੋਕਣ ਲਈ ਮਜਬੂਰ ਕੀਤਾ ਹੈ, ਉਥੇ ਹੀ ਪੰਜਾਬ ਦੀ ਸਿਰਮੌਰ ਜੂਝਾਰੂ ਜਥੇਬੰਦੀ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੇ ਫਗਵਾੜਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਅੰਗਹੀਣ ਵਿਅਕਤੀਆਂ ਨੇ ਕਿਸਾਨ ਜੱਥੇਬੰਦੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ । ਇਸ ਮੌਕੇ ਇਸਤਰੀ ਵਿੰਗ ਕਪੂਰਥਲਾ ਦੀ ਪ੍ਰਧਾਨ ਸ੍ਰੀ ਮਤੀ ਦਵਿੰਦਰ ਕੌਰ ਅਤੇ ਸ਼ਹੀਦ ਭਗਤ ਸਿੰਘ ਨਗਰ ਇਸਤਰੀ ਵਿੰਗ ਪ੍ਰਧਾਨ ਸੁਸ਼ਮਾ ਵਲੋਂ ਕਿਸਾਨ ਜੱਥੇਬੰਦੀਆਂ ਦੇ ਚਲ ਰਹੇ ਧਰਨੇ ਵਿੱਚ ਸਾਥੀਆਂ ਸਮੇਤ ਸ਼ਾਮਲ ਹੋ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੋਦੀ ਸਰਕਾਰ ਨੂੰ ਸਰਮਾਏਦਾਰ ਹੱਥਾਂ ਵਿੱਚ ਦੇਸ਼ ਦੇ ਅੰਨ ਦਾਤਾ ਨੂੰ ਖਿਡਾਉਣਾ ਬਣਾਉਣ ਦੀ ਜੋ ਕੋਝੀ ਕੋਸ਼ਿਸ਼ ਕੀਤੀ ਹੈ ਇਸਦਾ ਡੱਟਵਾ ਵਿਰੋਧ ਕਰਦੇ ਹਾਂ ਅਤੇ ਜਲਦ ਹੀ ਕੇਂਦਰੀ ਮੰਤਰੀ ਸ੍ਰੀ ਸੋਮਪ੍ਰਕਾਸ ਫਗਵਾੜਾ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ । ਇਸ ਮੌਕੇ ਪਲਵਿੰਦਰ ਪਿੰਦਾ ਪੰਚ ਪ੍ਰਧਾਨ ਜ਼ਿਲ੍ਹਾ ਜਲੰਧਰ , ਹਰਜਿੰਦਰ ਪਾਲ ਲੱਬੀ, ਪਰਮਜੀਤ ਸਿੰਘ ਭਾਰਤ ਭੂਸ਼ਨ, ਪਿੰਕੀ ਰਾਣੀ ਮਲਕਪੁਰ, ਪਰਮਜੀਤ ਕੌਰ, ਮਨਪ੍ਰੀਤ ਸਿੰਘ ਸਾਹਨੀ, ਗਿਆਨ ਚੰਦ ਖਲਵਾੜਾ, ਅਮਰਜੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ, ਆਦਿ ਯੂਨੀਅਨ ਮੈਂਬਰ ਹਾਜ਼ਰ ਸਨ